Breaking News >> News >> The Tribune


ਸਰਕਾਰੀ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦਾ ਕਦਮ ਸਥਾਨਕ ਲੋਕਾਂ ਨੂੰ ਸ਼ਕਤੀਹੀਣ ਕਰੇਗਾ: ਮਹਿਬੂਬਾ ਮੁਫ਼ਤੀ


Link [2022-03-30 19:55:09]



ਸ੍ਰੀਨਗਰ, 30 ਮਾਰਚ

ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਪੰਜ ਕਰਮਚਾਰੀਆਂ ਨੂੰ ਬਰਖਾਸਤ ਕਰਨ ਕੀਤੇ ਜਾਣ ਨੂੰ ਲੈ ਕੇ ਜੰਮੂ-ਕਸ਼ਮੀਰ ਪ੍ਰਸ਼ਾਸਨ 'ਤੇ ਵਰ੍ਹਦਿਆਂ ਕਥਿਤ ਦੋਸ਼ ਲਾਇਆ ਕਿ ਇਹ ਕਦਮ ਸਥਾਨਕ ਲੋਕਾਂ ਨੂੰ ਸ਼ਕਤੀਹੀਣ ਕਰੇਗਾ। ਮਹਿਬੂਬਾ ਨੇ ਟਵੀਟ ਕੀਤਾ, ''ਇੱਕ ਪਾਸੇ ਤਾ ਭਾਰਤ ਸਰਕਾਰ ਜੰਮੂ-ਕਸ਼ਮੀਰ ਵਿੱਚ ਗ਼ੈਰ-ਸੈਨਿਕ ਅਹੁਦਿਆਂ ਲਈ ਪੂਰੇ ਭਾਰਤ ਵਿੱਚੋਂ ਸੇਵਾਮੁਕਤ ਸੁਰੱਖਿਆ ਕਰਮੀਆਂ ਨੂੰ ਭਰਤੀ ਕਰ ਰਹੀ ਹੈ। ਪਰ ਉਸੇ ਸਮੇਂ, ਉਹ ਜਾਣਬੁੱਝ ਕੇ ਕਸ਼ਮੀਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੇ ਹਨ ਤਾਂ ਕਿ ਪ੍ਰਸ਼ਾਸਨ ਵਿੱਚ ਤਵਾਜ਼ਨ ਬਦਲਿਆ ਜਾ ਸਕੇ ਅਤੇ ਸਥਾਨਕ ਲੋਕਾਂ ਨੂੰ ਸ਼ਕਤੀਹੀਣ ਕੀਤਾ ਜਾ ਸਕੇ।'' -ਪੀਟੀਆਈ



Most Read

2024-09-21 17:58:13