Breaking News >> News >> The Tribune


ਉੱਤਰਾਖੰਡ ਵਿਧਾਨ ਸਭਾ ’ਚ ਵਿਰੋਧੀ ਧਿਰਾਂ ਨੇ ਮਹਿੰਗਾਈ ਦਾ ਮੁੱਦਾ ਉਠਾਇਆ


Link [2022-03-30 19:55:09]



ਦੇਹਰਾਦੂਨ, 30 ਮਾਰਚ

ਵਿਰੋਧੀ ਧਿਰਾਂ ਨੇ ਬੁੱਧਵਾਰ ਨੂੰ ਉੱਤਰਾਖੰਡ ਵਿਧਾਨ ਸਭਾ ਵਿੱਚ ਸਰਕਾਰ 'ਤੇ ਵਰ੍ਹਦਿਆਂ ਵਧਦੀਆਂ ਰਹੀਆਂ ਕੀਮਤਾਂ ਦਾ ਮੁੱਦਾ ਚੁੱਕਿਆ ਹੈ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਜੇਕਰ ਮਹਿੰਗਾਈ 'ਤੇ ਕੰਟਰੋਲ ਨਹੀਂ ਹੈ ਤਾਂ ਮੁਫ਼ਤ ਰਾਸ਼ਨ ਦੇਣਾ ਕੋਈ ਮਾਇਨੇ ਨਹੀਂ ਰੱਖਦਾ। ਚੱਕਰਾਤਾ ਤੋਂ ਕਾਂਗਰਸੀ ਵਿਧਾਇਕ, ਪ੍ਰੀਤਮ ਸਿੰਘ ਨੇ ਕਿਹਾ, ''ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਤਰਸਯੋਗ ਬਣਾ ਦਿੱਤੀ ਹੈ। ਸਰਕਾਰ ਦੋਵਾਂ ਹੱਥਾਂ ਨਾਲ ਲੁੱਟ ਰਹੀ ਹੈ। ਇਹ ਬਹੁਤ ਦੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਕੌਮਾਂਤਰੀ ਮਾਰਕੀਟ ਵਿੱਚ ਤੇਲ ਦੀਆਂ ਕਰੂਡ ਕੀਮਤਾਂ ਘੱਟ ਹਨ ਤਾਂ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 100 ਰੁਪਏ ਅਤੇ 90 ਰੁਪਏ ਪ੍ਰਤੀ ਲੀਟਰ ਤੋਂ ਵੱਧ ਹਨ।'' ਉਨ੍ਹਾਂ ਕਿਹਾ, 'ਆਮ ਵਿਅਕਤੀ ਕਿਸ ਤਰ੍ਹਾਂ ਨਿਰਬਾਹ ਕਰ ਸਕਦਾ ਹੈ।'' ਬਾਜਪੁਰ ਤੋਂ ਵਿਧਾਇਕ ਯਸ਼ਪਾਲ ਆਰਿਆ ਨੇ ਕਿਹਾ ਕਿ ਜਦੋਂ ਮਹਿੰਗਾਈ ਆਸਮਾਨ ਛੂਹ ਰਹੀ ਹੈ ਤਾਂ ਅਜਿਹੇ ਵਿੱਚ ਰਾਜਪਾਲ ਵੱਂਲੋਂ ਸਦਨ ਨੂੰ ਸੰਬੋਧਨ ਵਿੱਚ ਇਸ ਮੁੱਦੇ 'ਤੇ ਇੱਕ ਵੀ ਸ਼ਬਦ ਨਾ ਕਹਿਣਾ ਬਦਕਿਸਮਤੀ ਵਾਲੀ ਗੱਲ ਹੈ। ਹਰਿਦੁਆਰ (ਦਿਹਾਤੀ) ਤੋਂ ਐੱਮਐੱਲਏ ਅਨੁਪਮਾ ਰਾਵਤ ਨੇ ਕਿਹਾ ਕਿ ਰਸੋਈ ਗੈਸ ਸਿਲੰਡਰ ਦੀ ਕੀਮਤ 1,000 ਰੁਪਏ ਤੋਂ ਟੱਪ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂ ਗੈਸ ਸਿਲੰਡਰ 'ਤੇ ਸਬਸਿਡੀ ਦਿੱਤੀ ਜਾਂ ਕੁਝ ਮਹੀਨਿਆਂ ਤੱਕ ਲੋਕਾਂ ਨੂੰ ਗੈਸ ਸਿਲੰਡਰ ਮੁਫ਼ਤ ਮੁਹੱਈਆ ਕਰਵਾਏ ਜਾਣ। -ਪੀਟੀਆਈ



Most Read

2024-09-21 17:40:34