Breaking News >> News >> The Tribune


ਹਥਿਆਰਬੰਦ ਬਲਾਂ ਦੀ ਭਰਤੀ ’ਚ ਦੇਰੀ ਲਈ ਪ੍ਰਿਯੰਕਾ ਵੱਲੋਂ ਰਾਜਨਾਥ ਨੂੰ ਪੱਤਰ


Link [2022-03-30 08:14:10]



ਨਵੀਂ ਦਿੱਲੀ, 29 ਮਾਰਚ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ 'ਚ ਹਥਿਆਰਬੰਦ ਬਲਾਂ ਦੀ ਭਰਤੀ 'ਚ ਦੇਰੀ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਭਰਤੀ ਲਈ ਲੋੜੀਂਦੇ ਕਦਮ ਉਠਾਏ ਜਾਣ ਤਾਂ ਜੋ ਉਮੀਦਵਾਰਾਂ ਦੀ ਸਖ਼ਤ ਮਿਹਨਤ ਅਜਾਈਂ ਨਾ ਜਾਵੇ। ਪੱਤਰ 'ਚ ਕਾਂਗਰਸ ਜਨਰਲ ਸਕੱਤਰ ਨੇ ਲਿਖਿਆ ਹੈ ਕਿ ਹਵਾਈ ਫ਼ੌਜ 'ਚ ਜਵਾਨਾਂ ਦੀ ਭਰਤੀ ਲਈ ਪ੍ਰੀਖਿਆ ਨਵੰਬਰ 2020 'ਚ ਲਈ ਗਈ ਸੀ ਜਿਸ ਦਾ ਨਤੀਜਾ ਉਸੇ ਮਹੀਨੇ ਆ ਗਿਆ ਸੀ ਪਰ ਸਾਰੇ ਟੈਸਟ ਹੋਣ ਦੇ ਬਾਵਜੂਦ ਉਨ੍ਹਾਂ ਦੀ ਅੰਤਿਮ ਭਰਤੀ ਸਬੰਧੀ ਸੂਚੀ ਅਜੇ ਤੱਕ ਜਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ ਹਵਾਈ ਫ਼ੌਜ ਦੇ ਜਵਾਨਾਂ ਦੀ ਭਰਤੀ ਲਈ ਜੁਲਾਈ 2021 'ਚ ਪ੍ਰੀਖਿਆ ਹੋਈ ਸੀ ਪਰ ਉਸ ਦਾ ਅਜੇ ਤੱਕ ਨਤੀਜਾ ਨਹੀਂ ਆਇਆ। -ਪੀਟੀਆਈ



Most Read

2024-09-21 20:33:46