Breaking News >> News >> The Tribune


ਅਸਾਮ-ਮੇਘਾਲਿਆ ਵੱਲੋਂ ਸਰਹੱਦੀ ਵਿਵਾਦ ਦੇ ਹੱਲ ਲਈ ਸਮਝੌਤਾ


Link [2022-03-30 08:14:10]



ਨਵੀਂ ਦਿੱਲੀ, 29 ਮਾਰਚ

ਅਸਾਮ ਤੇ ਮੇਘਾਲਿਆ ਨੇ ਛੇ ਇਲਾਕਿਆਂ ਵਿਚ ਸਰਹੱਦੀ ਵਿਵਾਦ ਨੂੰ ਖ਼ਤਮ ਕਰਨ ਲਈ ਸਮਝੌਤਿਆਂ ਉਤੇ ਸਹੀ ਪਾ ਦਿੱਤੀ ਹੈ। ਇਸ ਤਰ੍ਹਾਂ ਇਨ੍ਹਾਂ ਵਿਚਾਲੇ ਪੰਜ ਦਹਾਕੇ ਪੁਰਾਣੇ ਟਕਰਾਅ ਦੇ ਖ਼ਤਮ ਹੋਣ ਦਾ ਮੁੱਢ ਬੱਝ ਗਿਆ ਹੈ। ਦੋਵਾਂ ਸੂਬਿਆਂ ਵਿਚਾਲੇ 12 ਖੇਤਰਾਂ ਦਾ ਵਿਵਾਦ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਕਦਮ ਨੂੰ 'ਇਤਿਹਾਸਕ' ਕਰਾਰ ਦਿੱਤਾ ਹੈ। ਸਮਝੌਤਾ ਹੋਣ ਮੌਕੇ ਸ਼ਾਹ ਤੋਂ ਇਲਾਵਾ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਹਾਜ਼ਰ ਸਨ।

ਦੋਵਾਂ ਰਾਜਾਂ ਵਿਚਾਲੇ 884.9 ਕਿਲੋਮੀਟਰ ਦੀ ਸਰਹੱਦ ਸਾਂਝੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਦਿਨ ਉੱਤਰ-ਪੂਰਬ ਲਈ ਇਤਿਹਾਸਕ ਹੈ ਤੇ ਲਗਭਗ 70 ਪ੍ਰਤੀਸ਼ਤ ਵਿਵਾਦ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਛੇ ਥਾਵਾਂ ਬਾਰੇ ਵੀ ਜਲਦੀ ਹੱਲ ਕੱਢ ਲਿਆ ਜਾਵੇਗਾ। -ਪੀਟੀਆਈ



Most Read

2024-09-21 17:50:31