Breaking News >> News >> The Tribune


ਮੁਨਾਫ਼ਾ ਤੈਅ ਕਰਨ ਨਾਲ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਈਆਂ: ਮਾਂਡਵੀਆ


Link [2022-03-30 08:14:10]



ਨਵੀਂ ਦਿੱਲੀ, 29 ਮਾਰਚ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਰਾਜ ਸਭਾ 'ਚ ਕਿਹਾ ਕਿ ਸਰਕਾਰ ਨੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ 40 ਤੋਂ ਵੱਧ ਮਹਿੰਗੀਆਂ ਦਵਾਈਆਂ 'ਤੇ ਵਪਾਰਕ ਮੁਨਾਫਾ ਤੈਅ ਕੀਤਾ ਹੈ ਜਿਸ ਕਾਰਨ ਇਨ੍ਹਾਂ ਦੀਆ ਕੀਮਤਾਂ ਘਟੀਆਂ ਹਨ।

ਮਾਂਡਵੀਆ ਨੇ ਉਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਕੋਲ ਹੁਣ ਕੈਂਸਰ ਦੀਆਂ ਦਵਾਈਆਂ ਦੇ ਉਤਪਾਦਨ ਦੀ ਸਮਰੱਥਾ ਹੈ ਅਤੇ ਇਸ ਤੋਂ ਪਹਿਲਾਂ ਜ਼ਿਆਦਾਤਰ ਦਵਾਈਆਂ ਦਰਾਮਦ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 'ਪੀਐੱਲਆਈ' ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਕੈਂਸਰ ਦੀਆਂ ਦਵਾਈਆਂ ਬਣਾਉਣ ਲਈ ਲੋੜੀਂਦੀ ਸਮੱਗਰੀ ਦਾ ਉਤਪਾਦਨ ਵੀ ਭਾਰਤ 'ਚ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਰੂਰਤ ਦੇ ਹਿਸਾਬ ਨਾਲ ਅਜਿਹੀਆਂ ਦਵਾਈਆਂ ਦੀ ਦਰਾਮਦ ਕੀਤੀ ਜਾਂਦੀ ਹੈ ਪਰ ਸਰਕਾਰ ਨੇ ਕੈਂਸਰ ਦੀਆਂ 44 ਅਜਿਹੀਆਂ ਦਵਾਈਆਂ ਦਾ ਵਪਾਰਕ ਮੁਨਾਫਾ ਤੈਅ ਕੀਤਾ ਹੈ, ਜੋ ਕਾਫੀ ਮਹਿੰਗੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਕਾਫੀ ਘਟੀਆਂ ਹਨ ਜਿਸ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਰਾਹਤ ਮਿਲੀ ਹੈ।

ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਪਹਿਲਾਂ ਦਰਾਮਦ ਕੀਤੇ ਜਾਣ ਵਾਲੇ 35 ਰਸਾਇਣਾਂ ਦਾ ਦੇਸ਼ ਵਿੱਚ ਹੀ ਪੀਐੱਲਆਈ ਯੋਜਨਾ ਤਹਿਤ ਉਤਪਾਦਨ ਸ਼ੁਰੂ ਹੋ ਗਿਆ ਹੈ। ਇਸ ਨਾਲ ਆਤਮਨਿਰਭਰ ਭਾਰਤ ਮੁਹਿੰਮ ਨੂੰ ਉਤਸ਼ਾਹ ਮਿਲੇਗਾ। -ਪੀਟੀਆਈ



Most Read

2024-09-21 20:02:06