Breaking News >> News >> The Tribune


ਪਸ਼ੂ ਚੋਰੀ ਦੇ ਸ਼ੱਕ ਹੇਠ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ


Link [2022-03-30 08:14:10]



ਅਗਰਤਲਾ: ਤ੍ਰਿਪੁਰਾ ਦੇ ਸੇਪਾਹੀਜਾਲਾ ਜ਼ਿਲ੍ਹੇ 'ਚ ਪਸ਼ੂ ਚੋਰੀ ਦੇ ਸ਼ੱਕ ਹੇਠ ਅੱਜ ਸਵੇਰੇ 26 ਸਾਲਾ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਤਾਰਾਪੁਕੁਰ ਦੇ ਵਾਸੀ ਲਿਟਨ ਮਿਆਂ ਦੀ ਹੱਤਿਆ ਦੇ ਸਬੰਧ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਬਾਰਾਮੁਰਾ 'ਚ ਪਿੰਡ ਦੇ ਲੋਕਾਂ ਨੇ ਇੱਕ ਨੌਜਵਾਨ ਨੂੰ ਪਸ਼ੂ ਚੋਰੀ ਦੇ ਸ਼ੱਕ ਹੇਠ ਫੜ ਕੇ ਕੁੱਟ ਕੁੱਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਰਾਹ ਵਿੱਚ ਹੀ ਮੌਤ ਹੋ ਗਈ। -ਪੀਟੀਆਈ



Most Read

2024-09-21 20:39:39