Breaking News >> News >> The Tribune


ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ ਮਮਤਾ ਬੈਨਰਜੀ ਨੂੰ ਗੱਲਬਾਤ ਦਾ ਸੱਦਾ


Link [2022-03-30 08:14:10]



ਕੋਲਕਾਤਾ, 29 ਮਾਰਚ

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸੂਬੇ ਵਿੱਚ ਵਿਗੜੀ ਜਾ ਰਹੀ ਕਾਨੂੰਨ ਵਿਵਸਥਾ ਬਾਰੇ ਗੱਲਬਾਤ ਕਰਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੱਦਾ ਦਿੱਤਾ ਹੈ। ਸ੍ਰੀ ਧਨਖੜ ਨੇ ਸੂਬਾ ਸਰਕਾਰ ਨੂੰ ਭੇਜੇ ਪੱਤਰ ਵਿੱਚ ਲਿਖਿਆ ਕਿ ਪੱਛਮੀ ਬੰਗਾਲ ਵਿੱਚ ਪ੍ਰਸ਼ਾਸਨਿਕ ਹਾਲਾਤ ਬਹੁਤ ਮਾੜੇ ਹਨ ਅਤੇ ਬੀਰਭੂਮ ਵਿੱਚ ਹੋਈਆਂ ਹੱਤਿਆਵਾਂ ਮਗਰੋਂ ਹਾਲਾਤ ਹੋਰ ਵੀ ਵਿਗੜ ਗਏ ਹਨ। ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਖ਼ਤ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਗੱਲਬਾਤ ਕਰਨ ਲਈ ਜਲਦੀ ਹੀ ਇਸ ਹਫਤੇ ਸਮਾਂ ਕੱਢਿਆ ਜਾਵੇ। ਇਹ ਗੱਲਬਾਤ ਰਾਜ ਭਵਨ ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਬੀਰਭੂਮ ਹੱਤਿਆਵਾਂ ਬਾਰੇ ਸੀਬੀਆਈ ਦੀ ਜਾਂਚ ਜੇਕਰ ਭਾਜਪਾ ਦੇ ਹੱਕ ਵਿੱਚ ਹੋਈ ਤਾਂ ਤ੍ਰਿਣਮੂਲ ਕਾਂਗਰਸ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰੇਗੀ। ਇਸ ਸਬੰਧ ਵਿੱਚ ਰਾਜਪਾਲ ਧਨਖੜ ਨੇ ਕਿਹਾ ਕਿ ਤ੍ਰਿਣਮੂਲ ਕਾਰਕੁਨਾਂ ਦੀ ਹਰ ਕਾਰਵਾਈ ਕਾਨੂੰਨ ਦੇ ਦਾਇਰੇ ਅੰਦਰ ਹੋਣੀ ਚਾਹੀਦੀ ਹੈ। -ਪੀਟੀਆਈ



Most Read

2024-09-21 20:09:44