World >> The Tribune


ਕੈਨੇਡਾ: ਬਰੈਂਪਟਨ ’ਚ ਘਰ ਨੂੰ ਅੱਗ ਲੱਗਣ ਕਾਰਨ ਪੰਜ ਮੌਤਾਂ


Link [2022-03-30 04:15:22]



ਗੁਰਮਲਕੀਅਤ ਸਿੰਘ ਕਾਹਲੋਂਟੋਰਾਂਟੋ, 29 ਮਾਰਚ

ਕੈਨੇਡਾ ਵਿਚ ਪੰਜਾਬੀਆਂ ਦੀ ਬਹੁਗਿਣਤੀ ਵਾਲੇ ਸ਼ਹਿਰ ਬਰੈਂਪਟਨ ਵਿਚ ਅੱਜ ਤੜਕਸਾਰ ਇਕ ਘਰ ਨੂੰ ਲੱਗੀ ਅੱਗ ਵਿਚ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਘਰ ਦੀ ਬੇਸਮੈਂਟ 'ਚ ਰਹਿੰਦੇ ਦੋ ਜਣੇ ਮੌਕੇ ਸਿਰ ਨਿਕਲ ਜਾਣ ਕਾਰਣ ਬਚ ਗਏ। ਬੁਰੀ ਤਰਾਂ ਝੁਲਸਿਆ ਇਕ ਬਜ਼ੁਰਗ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼ਹਿਰ ਵਿਚ ਇਸੇ ਸਾਲ ਅੱਗ ਕਾਰਨ ਮੌਤਾਂ ਦੀ ਇਹ ਦੂਜੀ ਘਟਨਾ ਹੈ। ਫਾਇਰ ਚੀਫ਼ ਬਿਲ ਬੋਇ ਨੇ ਕਿਹਾ ਕਿ ਜਾਨਾਂ ਬਚਾ ਸਕਣ ਵਿਚ ਨਾਕਾਮ ਰਹਿਣ ਕਾਰਨ ਉਹ ਦੁਖੀ ਹਨ। ਜਾਣਕਾਰੀ ਅਨੁਸਾਰ ਤੜਕਸਾਰ ਬਰੈਂਪਟਨ ਦੇ ਸੈਂਡਲਵੁੱਡ ਅਤੇ ਕੁਨੈਸਟੋਗਾ ਚੁਰਾਹੇ ਕੋਲ ਘਰ ਨੂੰ ਲੱਗੀ ਅੱਗ ਅਚਾਨਕ ਐਨੀ ਭੜਕ ਗਈ ਕਿ ਅੰਦਰ ਸੁੱਤੇ ਪਰਿਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਾ ਮਿਲਿਆ। ਇਸ ਘਟਨਾ ਵਿਚ ਮੁਸਲਿਮ ਭਾਈਚਾਰੇ ਦੇ ਪਰਿਵਾਰ ਦੀਆਂ 11 ਤੇ 6 ਸਾਲ ਦੀਆਂ ਬੇਟੀਆਂ, 9 ਸਾਲ ਦੇ ਬੇਟੇ ਸਮੇਤ ਮਾਤਾ-ਪਿਤਾ ਅੱਗ ਲੱਗਣ ਕਾਰਨ ਝੁਲਸ ਗਏ। ਤਿੰਨ ਜਣੇ ਤਾਂ ਮੌਕੇ 'ਤੇ ਦਮ ਤੋੜ ਗਏ, ਜਦਕਿ ਦੋ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀ ਲੱਗ ਸਕਿਆ ਹੈ। ਪੁਲੀਸ ਨੇ ਮਰਨ ਵਾਲਿਆਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ। ਪਿਛਲੇ ਮਹੀਨੇ ਵੀ ਇਸੇ ਤਰ੍ਹਾਂ ਦੀ ਘਟਨਾ ਵਿਚ 15, 12 ਤੇ ਨੌਂ ਸਾਲਾਂ ਦੇ ਤਿੰਨ ਸਕੇ ਭਰਾ ਸੜ ਕੇ ਮਾਰੇ ਗਏ ਸਨ।



Most Read

2024-09-20 19:40:37