World >> The Tribune


ਸ੍ਰੀਲੰਕਾ: ਜਲ ਸੈਨਾ ਨੇ ਚਾਰ ਭਾਰਤੀ ਮਛੇਰੇ ਫੜੇ


Link [2022-03-30 04:15:22]



ਰਾਮੇਸ਼ਵਰਮ (ਤਾਮਿਲਨਾਡੂ): ਸ੍ਰੀਲੰਕਾ ਦੀ ਜਲ ਸੈਨਾ ਨੇ ਅੱਜ ਤਾਮਿਲਨਾਡੂ ਦੇ ਚਾਰ ਭਾਰਤੀ ਮਛੇਰਿਆਂ ਨੂੰ ਜਲ ਖੇਤਰ ਦੀ ਸੀਮਾ ਉਲੰਘਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਮੱਛੀ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਨੇ ਇੱਥੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਛੇਰਿਆਂ ਨੂੰ ਕੱਛਥੀਵੂ ਨੇੜੇ ਤੜਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਦੀ ਜਲ ਸੈਨਾ ਨੇ ਇੱਕ ਕਿਸ਼ਤੀ ਨੂੰ ਵੀ ਜ਼ਬਤ ਕੀਤਾ ਹੈ। ਇਸ ਸਾਲ ਫਰਵਰੀ ਤੋਂ ਕਈ ਵਾਰ ਸ੍ਰੀਲੰਕਾ ਵੱਲੋਂ ਸੂਬੇ ਦੇ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। -ਪੀਟੀਆਈ



Most Read

2024-09-20 19:52:23