Breaking News >> News >> The Tribune


ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ


Link [2022-03-29 08:54:21]



ਨਵੀਂ ਦਿੱਲੀ: ਪੈਟਰੋਲ ਦੀ ਕੀਮਤ ਵਿਚ ਅੱਜ 30 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵਿਚ ਵੀ 35 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋ ਗਿਆ ਹੈ। ਪਿਛਲੇ ਇਕ ਹਫ਼ਤੇ ਵਿਚ ਤੇਲ ਕੀਮਤਾਂ 4-4.10 ਰੁਪਏ ਪ੍ਰਤੀ ਲਿਟਰ ਤੱਕ ਵੱਧ ਗਈਆਂ ਹਨ। ਦਿੱਲੀ ਵਿਚ ਪੈਟਰੋਲ ਹੁਣ 99.41 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਜਦਕਿ ਡੀਜ਼ਲ 90.77 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਤੇਲ ਕੀਮਤਾਂ ਪੂਰੇ ਦੇਸ਼ ਵਿਚ ਵਧ ਗਈਆਂ ਹਨ ਤੇ ਸੂਬਿਆਂ ਦੇ ਟੈਕਸ ਦੇ ਹਿਸਾਬ ਨਾਲ ਵੱਖ-ਵੱਖ ਹਨ। ਸਾਢੇ ਚਾਰ ਮਹੀਨਿਆਂ ਦੇ ਵਕਫ਼ੇ ਮਗਰੋਂ ਤੇਲ ਕੀਮਤਾਂ ਵਿਚ ਇਹ ਪਿਛਲੇ ਹਫ਼ਤੇ 'ਚ ਛੇਵਾਂ ਵਾਧਾ ਹੈ। ਪਹਿਲਾਂ ਤੇਲ ਦੀਆਂ ਕੀਮਤਾਂ ਚਾਰ ਵਾਰ 80-80 ਪੈਸੇ ਵਧਾਈਆਂ ਗਈਆਂ ਸਨ। ਐਤਵਾਰ ਨੂੰ ਪੈਟਰੋਲ 50 ਪੈਸੇ ਤੇ ਡੀਜ਼ਲ 55 ਪੈਸੇ ਹੋਰ ਮਹਿੰਗਾ ਹੋ ਗਿਆ ਸੀ। -ਪੀਟੀਆਈ



Most Read

2024-09-21 20:06:09