Breaking News >> News >> The Tribune


ਚੰਬਾ ਨੇੜੇ ਸੜਕ ਹਾਦਸੇ ’ਚ ਤਿੰਨ ਹਲਾਕ, ਦੋ ਜ਼ਖ਼ਮੀ


Link [2022-03-29 08:54:21]



ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇੱਕ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਚੰਬਾ ਜੋਤ ਮਾਰਗ 'ਤੇ ਇੱਕ ਕਾਰ ਪਲਟਣ ਕਾਰਨ ਉਸ ਵਿੱਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਮਾਰੇ ਗਏ ਵਿਅਕਤੀ ਚੰਬਾ ਜ਼ਿਲ੍ਹੇ ਦੇ ਸਾਹੋ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। -ਪੀਟੀਆਈ

ਰਾਜੌਰੀ 'ਚ ਬੱਸ ਖੱਡ ਵਿੱਚ ਡਿੱਗੀ, ਇੱਕ ਹਲਾਕ, ਕਈ ਜ਼ਖ਼ਮੀ

ਜੰਮੂ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸਵਾਰੀਆਂ ਨਾਲ ਭਰੀ ਬੱਸ ਅੱਜ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ ਇੱਕ 65 ਸਾਲਾ ਮੁਸਾਫ਼ਰ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁਖਰਾਣੀ ਪਿੰਡ ਤੋਂ ਨੌਸ਼ਹਿਰਾ ਵੱਲ ਜਾ ਰਹੀ ਇਸ ਬੱਸ ਵਿੱਚ 50 ਦੇ ਕਰੀਬ ਸਵਾਰੀਆਂ ਸਨ। ਇਹ ਬੱਸ ਜਦੋਂ ਦੇਬੱਟਾ ਪਹੁੰਚੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ, ਸੈਨਾ ਤੇ ਪੁਲੀਸ ਮੁਲਾਜ਼ਮਾਂ ਨੇ ਮਿਲ ਕੇ ਗੰਭੀਰ ਜ਼ਖ਼ਮੀ ਹੋਏ ਨੌਂ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਜਿਨ੍ਹਾਂ 'ਚੋਂ ਪੁਖਰਾਣੀ ਪਿੰਡ ਦੇ ਬਿਲਾਲ ਹੁਸੈਨ ਦੀ ਮੌਤ ਹੋ ਗਈ। ਮਾਮੂਲੀ ਜ਼ਖ਼ਮੀ ਕਈ ਲੋਕਾਂ ਮੁੱਢਲਾ ਇਲਾਜ ਦੇਣ ਮਗਰੋਂ ਛੁੱਟੀ ਦੇ ਦਿੱਤੀ ਗਈ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਦੇ ਜਵਾਨਾਂ ਨੇ ਬਚਾਅ ਮੁਹਿੰਮ 'ਚ ਮਦਦ ਕੀਤੀ ਹੈ। -ਪੀਟੀਆਈ



Most Read

2024-09-21 20:22:34