Breaking News >> News >> The Tribune


ਸ਼ਰਦ ਯਾਦਵ ਤੋਂ ਬੰਗਲਾ ਖਾਲੀ ਕਰਵਾਉਣ ਬਾਰੇ ਕਾਰਨ ਦੱਸੇ ਸਰਕਾਰ : ਸੁਪਰੀਮ ਕੋਰਟ


Link [2022-03-29 08:54:21]



ਨਵੀਂ ਦਿੱਲੀ, 28 ਮਾਰਚ

ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਉਹ ਕਾਰਨ ਦੱਸਣ ਨੂੰ ਕਿਹਾ ਕਿ ਜੋ ਉਨ੍ਹਾਂ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਤੋਂ ਬੰਗਲਾ ਖਾਲੀ ਕਰਵਾਉਣ ਲਈ ਉਸ ਸਮੇਂ ਦੱਸਿਆ ਸੀ ਜਦੋਂ ਉਹ ਕਈ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਸਨ। ਇਸੇ ਦੌਰਾਨ ਸਿਖਰਲੀ ਅਦਾਲਤ ਨੇ ਸ੍ਰੀ ਯਾਦਵ ਨੂੰ ਵੀ ਇਹ ਕਿਹਾ ਕਿ ਉਨ੍ਹਾਂ ਨੂੰ ਹਲਫ਼ਨਾਮਾ ਦੇਣਾ ਪਵੇਗਾ ਕਿ ਉਹ ਕਿਸ ਤਰੀਕ ਨੂੰ ਬੰਗਲਾ ਖਾਲੀ ਕਰਨਗੇ। ਕੇਂਦਰ ਨੇ ਦੱਸਿਆ ਕਿ ਸਰਕਾਰ ਕੋਲ ਰਿਹਾਇਸ਼ਾਂ ਦੀ ਘਾਟ ਸੀ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਨਾਥ ਪਾਸਵਾਨ ਬੰਗਲਾ ਖਾਲੀ ਹੋਣ ਦੀ ਉਡੀਕ ਕਰ ਰਹੇ ਸਨ। ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਸੂਰਿਆ ਕਾਂਤ ਦੇ ਬੈਂਚ ਨੇ ਕਿਹਾ ਕਿ ਇਸ ਮਸਲੇ ਨੂੰ ਮਨੁੱਖਤਾ ਦੇ ਆਧਾਰ 'ਤੇ ਵਿਚਾਰ ਕੇ ਹੱਲ ਕੀਤਾ ਜਾਵੇ। ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਸ੍ਰੀ ਯਾਦਵ ਜੁਲਾਈ ਤੋਂ ਪਹਿਲਾਂ ਬੰਗਲਾ ਖਾਲੀ ਕਰਨ ਬਾਰੇ ਹਲਫ਼ਨਾਮਾ ਦੇਣ ਨੂੰ ਤਿਆਰ ਹਨ। -ਪੀਟਆਈ



Most Read

2024-09-21 20:36:04