Breaking News >> News >> The Tribune


ਆਮਦਨ ਕਰ ਵਿਭਾਗ ਵੱਲੋਂ ਦੇਵੇਗੌੜਾ ਦੀ ਪਤਨੀ ਨੂੰ ਨੋਟਿਸ


Link [2022-03-29 08:54:21]



ਬੰਗਲੂਰੂ/ਹਾਸਨ: ਆਮਦਨ ਕਰ ਵਿਭਾਗ ਨੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਨੂੰ ਉਨ੍ਹਾਂ ਦੀ ਜਾਇਦਾਦ ਦੇ ਸਿਲਸਿਲੇ 'ਚ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਦੇਵੇਗੌੜਾ ਦੇ ਪੁੱਤਰ ਅਤੇ ਕਰਨਾਟਕ ਦੇ ਸਾਬਕਾ ਮੰਤਰੀ ਐੱਚਡੀ ਰੇਵੰਨਾ ਨੇ ਦਿੱਤੀ। ਰੇਵੰਨਾ ਨੇ ਜ਼ਿਲ੍ਹਾ ਹੈੱਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਉਨ੍ਹਾਂ (ਆਮਦਨ ਕਰ ਵਿਭਾਗ) ਨੂੰ ਨੋਟਿਸ ਜਾਰੀ ਕਰਨ ਦਿਓ। ਹੁਣ ਉਹ ਮੇਰੀ ਮਾਂ ਨੂੰ ਨੋਟਿਸ ਭੇਜ ਰਹੇ ਹਨ। ਅਸੀਂ ਅਪਣੀ ਜ਼ਮੀਨ 'ਚ ਗੰਨੇ ਦੀ ਕਾਸ਼ਤ ਕਰਦੇ ਹਾਂ। ਉਨ੍ਹਾਂ ਨੂੰ ਆ ਕੇ ਦੇਖਣਾ ਚਾਹੀਦਾ ਹੈ।' ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਤੇ ਜਨਤਾ ਦਲ (ਐੱਸ) ਦੇ ਇੱਕ ਹੋਰ ਨੇਤਾ ਐੱਚਡੀ ਕੁਮਾਰਾਸਵਾਮੀ ਨੇ ਆਪਣੀ ਮਾਂ ਨੂੰ ਨੋਟਿਸ ਭੇਜੇ ਜਾਣ ਬਾਰੇ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਨੋਟਿਸ ਬਾਰੇ ਕੋਈ ਜਾਣਕਾਰੀ ਨਹੀਂ ਹੈ। -ਪੀਟੀਆਈ



Most Read

2024-09-21 20:31:48