Breaking News >> News >> The Tribune


ਰੁਬਈਆ ਸਈਦ ਅਗਵਾ ਕਾਂਡ ਬਾਰੇ ਫਾਰੂਕ ਦੇ ਰੁਖ਼ ਦੀ ਪੁਸ਼ਟੀ ਹੋਈ: ਉਮਰ


Link [2022-03-29 08:54:21]



ਸ੍ਰੀਨਗਰ, 28 ਮਾਰਚ

ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਅੱਜ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਦਾ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਦੇ ਰੁਬਈਆ ਸਈਦ ਅਗਵਾ ਕਾਂਡ ਬਾਰੇ ਰੁਖ਼ ਦੀ ਪੁਸ਼ਟੀ ਕਰਨ ਲਈ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਰੁਬਈਆ ਸਈਦ ਨੂੰ 1989 ਵਿਚ ਅਤਿਵਾਦੀਆਂ ਨੇ ਅਗਵਾ ਕਰ ਲਿਆ ਸੀ। ਫਾਰੂਕ ਨੇ ਕਿਹਾ ਸੀ ਕਿ ਉਨ੍ਹਾਂ ਸਈਦ ਬਦਲੇ ਦਹਿਸ਼ਤਗਰਦਾਂ ਨੂੰ ਛੱਡਣ ਦਾ ਉਸ ਵੇਲੇ ਵਿਰੋਧ ਕੀਤਾ ਸੀ। ਉਹ ਉਸ ਵੇਲੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ। ਰੁਬਈਆ, ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਧੀ ਸੀ। ਉਸ ਨੂੰ ਜੇਕੇਐਲਐਫ ਦੇ ਅਤਿਵਾਦੀਆਂ ਨੇ 8 ਦਸੰਬਰ, 1989 ਨੂੰ ਅਗਵਾ ਕਰ ਲਿਆ ਸੀ। ਉਮਰ ਅਬਦੁੱਲਾ ਜੋ ਕਿ ਖ਼ੁਦ ਵੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਤੇ ਵਾਜਪਈ ਸਰਕਾਰ ਵਿਚ ਕੇਂਦਰੀ ਮੰਤਰੀ ਰਹੇ ਹਨ, ਨੇ ਖ਼ਾਨ ਦੀ ਹਾਲੀਆ ਇਕ ਟੀਵੀ ਇੰਟਰਵਿਊ ਨੂੰ ਟਵੀਟ ਕੀਤਾ। ਉਮਰ ਨੇ ਲਿਖਿਆ, 'ਆਰਿਫ਼ ਮੁਹੰਮਦ ਸਾਬ ਨੇ ਸਪੱਸ਼ਟ ਦੱਸਿਆ ਹੈ ਕਿ ਦਸੰਬਰ 1989 ਵਿਚ ਕੀ ਹੋਇਆ ਸੀ ਜਦ ਭਾਜਪਾ ਵੀਪੀ ਸਿੰਘ ਸਰਕਾਰ ਨੂੰ ਸਮਰਥਨ ਦੇ ਰਹੀ ਸੀ।' ਉਮਰ ਨੇ ਟਵੀਟ ਵਿਚ ਲਿਖਿਆ ਸੱਚ ਤਾਂ ਸੱਚ ਹੀ ਰਹੇਗਾ ਭਾਵੇਂ ਉਹ ਭਾਜਪਾ ਤੇ ਇਸ ਦੇ ਆਲੇ-ਦੁਆਲੇ ਬੁਣੇ ਗਏ ਪ੍ਰਚਾਰ ਨਾਲ ਮੇਲ ਨਾ ਖਾਂਦਾ ਹੋਵੇ। -ਪੀਟੀਆਈ



Most Read

2024-09-21 20:00:42