World >> The Tribune


ਰੂਸ-ਯੂਕਰੇਨ ਦੀ ਵਾਰਤਾ ਤੁਰਕੀ ’ਚ ਅੱਜ ਹੋਣ ਦੇ ਆਸਾਰ


Link [2022-03-29 08:14:52]



ਕੀਵ:

ਮੁੱਖ ਅੰਸ਼

ਕਾਲੇ ਸਾਗਰ ਦੇ ਤੱਟਾਂ ਨੂੰ ਬਚਾਉਣ ਲਈ ਜੂਝ ਰਿਹੈ ਯੂਕਰੇਨ ਰੂਸੀ ਸੈਨਾ ਵੱਲੋਂ ਕੀਵ ਦਾ ਸੁਰੱਖਿਆ ਘੇਰਾ ਤੋੜਨ ਦੇ ਯਤਨ

ਯੂਕਰੇਨ ਨੇ ਅੱਜ ਕਿਹਾ ਕਿ ਰੂਸੀ ਸੈਨਾ ਉੱਤਰ-ਪੱਛਮ ਤੇ ਪੂਰਬੀ ਸਿਰੇ ਤੋਂ ਕੀਵ ਦੀ ਸੁਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਤਰ੍ਹਾਂ ਕਰ ਕੇ ਅਹਿਮ ਸੜਕੀ ਮਾਰਗਾਂ, ਕਸਬਿਆਂ ਤੇ ਪਿੰਡਾਂ ਉਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੌਰਾਨ ਰੂਸ ਨੇ ਅੱਜ ਕਿਹਾ ਕਿ ਯੂਕਰੇਨ ਨਾਲ ਸ਼ਾਂਤੀ ਵਾਰਤਾ ਤੁਰਕੀ ਵਿਚ ਭਲਕੇ ਹੋ ਸਕਦੀ ਹੈ ਤੇ ਇਹ ਮਹੱਤਵਪੂਰਨ ਹੈ ਕਿ ਗੱਲਬਾਤ ਵਿਅਕਤੀਗਤ ਤੌਰ 'ਤੇ ਸਿੱਧੀ ਮੂੰਹ ਉਤੇ ਹੋਵੇ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਵਾਰਤਾ ਹੋ ਚੁੱਕੀ ਹੈ ਪਰ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਏਰਦੋਗਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਫੋਨ ਕਰ ਕੇ ਇਸਤਾਂਬੁਲ ਵਿਚ ਗੱਲਬਾਤ ਲਈ ਸਹਿਮਤ ਕੀਤਾ ਹੈ। ਤੁਰਕੀ ਨੂੰ ਆਸ ਹੈ ਕਿ ਇਸ ਵਿਚੋਂ ਗੋਲੀਬੰਦੀ ਦਾ ਰਾਹ ਨਿਕਲੇਗਾ। ਇਸ ਤੋਂ ਪਹਿਲਾਂ ਤੁਰਕੀ ਨੇ ਕਿਹਾ ਸੀ ਕਿ ਗੱਲਬਾਤ ਸੋਮਵਾਰ ਸ਼ੁਰੂ ਹੋ ਸਕਦੀ ਹੈ, ਪਰ ਰੂਸ ਦੇ ਬੁਲਾਰੇ ਨੇ ਕਿਹਾ ਸੀ ਕਿ ਵਾਰਤਾਕਾਰ ਸੋਮਵਾਰ ਹੀ ਤੁਰਕੀ ਪਹੁੰਚਣਗੇ। ਰੂਸ ਨੇ ਕਿਹਾ ਕਿ ਪੂਤਿਨ ਤੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦਰਮਿਆਨ ਸੰਭਾਵੀ ਗੱਲਬਾਤ ਬਾਰੇ ਹਾਲੇ ਤੱਕ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਇਕ ਫੇਸਬੁੱਕ ਪੋਸਟ ਵਿਚ ਯੂਕਰੇਨੀ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ਼ ਨੇ ਕਿਹਾ ਕਿ ਉਹ ਰੂਸੀ ਫ਼ੌਜ ਨੂੰ ਅੱਗੇ ਵਧਣ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਡੋਨੇਟਸਕ ਤੇ ਲੁਹਾਂਸਕ ਦੇ ਮੋਰਚਿਆਂ ਉਤੇ ਹੁਣ ਤੱਕ ਰੂਸ ਦੇ ਪੰਜ ਹੱਲਿਆਂ ਨੂੰ ਰੋਕਿਆ ਗਿਆ ਹੈ। ਇਸ ਦੌਰਾਨ ਰੂਸ ਦੇ ਦੋ ਟੈਂਕ ਤੇ ਇਕ ਇਨਫੈਂਟਰੀ ਵਾਹਨ ਤਬਾਹ ਕੀਤਾ ਗਿਆ ਹੈ। ਖਾਰਕੀਵ ਖਿੱਤੇ ਵਿਚ ਕਈ ਪਿੰਡਾਂ 'ਚ ਜੰਗ ਲੜੀ ਜਾ ਰਹੀ ਹੈ। -ਰਾਇਟਰਜ਼



Most Read

2024-09-20 19:32:58