World >> The Tribune


ਐਡੀਲੇਡ ਦੇ ‘ਇੰਡੀਅਨ ਮੇਲੇ’ ’ਚ ਭੰਗੜਾ ਖਿੱਚ ਦਾ ਕੇਂਦਰ ਬਣਿਆ


Link [2022-03-29 08:14:52]



ਬਚਿੱਤਰ ਕੁਹਾੜ

ਐਡੀਲੇਡ, 28 ਮਾਰਚ

ਇੰਡੀਅਨ-ਆਸਟਰੇਲੀਅਨ ਐਸੋਸੀਏਸ਼ਨ ਆਫ ਸਾਊਥ ਆਸਟਰੇਲੀਆ (ਆਈਸਾ) ਵੱਲੋਂ ਦੱਖਣੀ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਵਿਚ ਕਰਾਏ ਗਏ 30ਵੇਂ ਦੋ ਦਿਨਾ ਇੰਡੀਅਨ ਕਲਚਰਲ ਮੇਲੇ 'ਚ ਲੋਕ ਨਾਚ ਭੰਗੜਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਸੰਸਥਾ 'ਆਈਸਾ' ਦੇ ਪ੍ਰਧਾਨ ਤਰਮਾਨ ਸਿੰਘ ਗਿੱਲ ਅਤੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੇਲੇ ਵਿਚ ਕਰੀਬ ਦਸ ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਵਿਕਟੋਰੀਆ ਸਕੁਏਅਰ ਵਿੱਚ ਦੋ ਦਿਨ ਚੱਲੇ ਮੇਲੇ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਸੱਭਿਆਚਾਰਕ ਗਰੁੱਪਾਂ ਵੱਲੋਂ ਆਪੋ-ਆਪਣੇ ਰਾਜਾਂ ਦੇ ਲੋਕ ਨਾਚ ਦੀ ਕੀਤੀ ਗਈ ਲਾਈਵ ਪੇਸ਼ਕਾਰੀ ਨੇ ਆਪਸੀ ਸਾਂਝ ਦੀ ਤਰਜਮਾਨੀ ਕਰਦਿਆਂ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਮੇਲੇ ਵਿਚ ਡਿਪਟੀ ਮੇਅਰ ਚੈਡ ਬੁਕਾਨਿਨ, ਲੈਜਿਸਲੇਟਿਵ ਮੈਂਬਰ ਟੁੰਗ ਨਗੋ ਅਤੇ ਹੋਰ ਸਿਆਸੀ ਆਗੂ ਹਾਜ਼ਰ ਸਨ।

'ਇੰਡੀਅਨ ਮੇਲੇ' ਦੇ ਅਖੀਰਲੇ ਦਿਨ ਫੋਕ ਵੇਵ ਭੰਗੜਾ ਗਰੁੱਪ ਦੀਆਂ ਮੁਟਿਆਰਾਂ ਵੱਲੋਂ ਪੇਸ਼ ਕੀਤਾ ਗਿਆ ਝੂਮਰ ਅਤੇ ਮਲਵਈ ਭੰਗੜਾ ਅਕੈਡਮੀ (ਐਡੀਲੇਡ) ਦੇ ਗੱਭਰੂਆਂ ਵੱਲੋਂ ਭੰਗੜਾ ਕੋਚ ਹਰਿੰਦਰ ਸੰਧੂ ਦੀ ਨਿਰਦੇਸ਼ਨਾ ਹੇਠ ਢੋਲ ਦੇ ਡੱਗੇ 'ਤੇ ਲਾਈਵ ਬੋਲੀਆਂ 'ਚ ਪਾਇਆ ਭੰਗੜਾ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ।

ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਪੀਟਰ ਮਲੀਨੋਸਕਾਸ ਨੇ ਵੀ ਭੰਗੜੇ ਦਾ ਆਨੰਦ ਮਾਣਿਆ। ਪ੍ਰੀਮੀਅਰ ਨੇ ਆਈਸਾ ਵੱਲੋਂ ਭਾਰਤ ਦੇ ਸੱਭਿਆਚਾਰ ਨੂੰ ਇੱਕ ਮੰਚ 'ਤੇ ਪੇਸ਼ ਕੀਤੇ ਜਾਣ ਦੀ ਪ੍ਰਸੰਸਾ ਕੀਤੀ ਅਤੇ ਸੰਸਥਾ ਨੂੰ 50 ਹਜ਼ਾਰ ਡਾਲਰ ਗਰਾਂਟ ਦੇਣ ਦਾ ਐਲਾਨ ਕੀਤਾ।



Most Read

2024-09-20 19:34:09