Breaking News >> News >> The Tribune


ਬਿਹਾਰ ਦੀ ਵਿਰੋਧੀ ਧਿਰ ਵੱਲੋਂ ‘ਦਿ ਕਸ਼ਮੀਰ ਫਾਈਲਜ਼’ ਦੀ ਸਕ੍ਰੀਨਿੰਗ ਦਾ ਬਾਈਕਾਟ


Link [2022-03-28 17:35:46]



ਪਟਨਾ, 28 ਮਾਰਚ

ਬਿਹਾਰ ਵਿਧਾਨ ਸਭਾ ਵਿੱਚ ਅੱਜ ਉਸ ਸਮੇਂ ਕਸਮਕਸ ਦੇਖਣ ਨੂੰ ਮਿਲੀ, ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਸ਼ਮੀਰੀ ਪੰਡਿਤਾਂ ਦੇ ਉਜਾੜੇ 'ਤੇ ਬਣੀ ਫਿਲਮ 'ਦਿ ਕਸ਼ਮੀਰ ਫਾਈਲਜ਼' ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਬਾਈਕਾਟ ਕਰ ਦਿੱਤਾ। ਉਨ੍ਹਾਂ ਨੇ ਸੂਬਾ ਸਰਕਾਰ 'ਤੇ ਭਾਜਪਾ ਦੇ ਏਜੰਡੇ ਉਤੇ ਚੱਲਣ ਦਾ ਦੋਸ਼ ਲਾਉਂਦਿਆਂ ਫ਼ਿਲਮ ਦੀਆਂ ਟਿਕਟਾਂ ਪਾੜ ਦਿੱਤੀਆਂ। ਉਪ ਮੁੱਖ ਮੰਤਰੀ ਤਾਰਾਕਿਸ਼ੋਰ ਪ੍ਰਸਾਦ ਨੇ ਸਦਨ ਵਿੱਚ ਐਲਾਨ ਕੀਤਾ ਸੀ ਕਿ ਸਾਰੇ ਮੈਂਬਰਾਂ ਨੂੰ ਇਸ ਫਿਲਮ ਦਾ ਸ਼ੋਅ ਦਿਖਾਉਣ ਦਾ ਪ੍ਰੋਗਰਾਮ ਹੈ ਅਤੇ ਉਸ ਤੋਂ ਬਾਅਦ ਟਿਕਟਾਂ ਵੰਡੀਆਂ ਗਈਆਂ। ਇਸ ਐਲਾਨ ਮਗਰੋਂ ਸੀਪੀਆਈ (ਐਮਐਲ) ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮੁੱਖ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ (ਆਰਜੇਡੀ) ਵੀ ਉਸ ਦੇ ਸਮਰਥਨ ਵਿੱਚ ਆ ਗਈ। ਦੋਵਾਂ ਧਿਰਾਂ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਨੇੜੇ ਆ ਕੇ ਟਿਕਟਾਂ ਪਾੜ ਕੇ ਹਵਾ ਵਿੱਚ ਖਿਲਾਰ ਦਿੱਤੀਆਂ। ਸਪੀਕਰ ਵਿਜੈ ਕੁਮਾਰ ਸਿਨਹਾ ਨੇ ਇਸ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਸਦਨ ਕਾਰਵਾਈ ਮੁਲਤਵੀ ਕਰ ਦਿੱਤੀ। -ਪੀਟੀਆਈ



Most Read

2024-09-21 20:40:41