Breaking News >> News >> The Tribune


ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਅਖਿਲੇਸ਼ ਯਾਦਵ ਨੇ ਯੂਪੀ ਅਸੈਂਬਲੀ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ


Link [2022-03-28 14:13:49]



ਲਖਨਊ, 28 ਮਾਰਚ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਯੋਗੀ ਮਗਰੋਂ ਅਖਿਲੇਸ਼ ਯਾਦਵ, ਜਿਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਨਾਮਜ਼ਦ ਕੀਤਾ ਗਿਆ ਹੈ, ਨੇ ਵਿਧਾਇਕ ਵਜੋਂ ਹਲਫ਼ ਲਿਆ। ਆਦਿੱਤਿਆਨਾਥ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਗੋਰਖਪੁਰ (ਸ਼ਹਿਰੀ) ਸੀਟ ਤੋਂ ਅਤੇ ਯਾਦਵ ਕਰਹਲ ਅਸੈਂਬਲੀ ਹਲਕੇ ਤੋਂ ਚੋਣ ਜਿੱਤੇ ਹਨ। ਪ੍ਰੋ-ਟੈੱਮ ਸਪੀਕਰ ਰਾਮਾਪਤੀ ਸ਼ਾਸਤਰੀ ਨੇ ਸਦਨ ਦੇ ਮੈਂਬਰਾਂ ਨੂੰ ਸਹੁੰ ਚੁਕਾਈ। ਹਲਫ ਲੈਣ ਮਗਰੋਂ ਯੋਗੀ ਤੇ ਯਾਦਵ ਨੇ ਇਕ ਦੂਜੇ ਨੂੰ ਵਧਾਈ ਦਿੱਤੀ। -ਪੀਟੀਆਈ



Most Read

2024-09-21 19:55:10