World >> The Tribune


ਹਰਪ੍ਰੀਤ ਕੌਰ ਨੇ ਬ੍ਰਿਟਿਸ਼ ਟੀਵੀ ਸ਼ੋਅ ਦਾ ਮੁਕਾਬਲਾ ਜਿੱਤਿਆ


Link [2022-03-28 09:14:05]



ਲੰਡਨ, 27 ਮਾਰਚ

ਭਾਰਤੀ ਮੂਲ ਦੀ ਉੱਦਮੀ ਤੇ ਉਤਰੀ ਇੰਗਲੈਂਡ ਵਿੱਚ ਮਠਿਆਈ ਦੀ ਦੁਕਾਨ ਚਲਾਉਣ ਵਾਲੀ ਹਰਪ੍ਰੀਤ ਕੌਰ (30) ਨੇ ਪ੍ਰਸਿੱਧ ਬ੍ਰਿਟਿਸ਼ ਟੈਲੀਵਿਜ਼ਨ ਸ਼ੋਅ 'ਦਿ ਅਪਰੈਂਟਿਸ' ਵਿੱਚ ਜਿੱਤ ਦਰਜ ਕੀਤੀ ਹੈ। ਉਸ ਨੇ 16 ਉਮੀਦਵਾਰਾਂ ਨੂੰ ਪਛਾੜ ਕੇ 2.5 ਲੱਖ ਪੌਂਡ ਦਾ ਨਿਵੇਸ਼ ਹਾਸਲ ਕੀਤਾ। ਬੀਬੀਸੀ 'ਤੇ ਪ੍ਰਸਾਰਿਤ ਅਤੇ ਕਾਰੋਬਾਰੀ ਲਾਰਡ ਐਲਨ ਸੁਗਰ ਵੱਲੋਂ ਚਲਾਏ ਜਾਂਦੇ ਸ਼ੋਅ ਦੇ 16ਵੇਂ ਸੈਸ਼ਨ ਵਿੱਚ ਭਾਰਤੀ ਮੂਲ ਦੇ ਇੱਕ ਹੋਰ ਉਮੀਦਵਾਰ ਅਕਸ਼ੈ ਠੱਕਰ ਸਮੇਤ ਬਰਤਾਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਉੱਦਮੀਆਂ ਨੂੰ ਉਸ ਨੇ ਟੱਕਰ ਦਿੱਤੀ ਅਤੇ ਇਹ ਜਿੱਤ ਦਰਜ ਕੀਤੀ।



Most Read

2024-09-20 19:33:39