Breaking News >> News >> The Tribune


ਮੁਕੇਸ਼ ਸਾਹਨੀ ਨਿਤੀਸ਼ ਕੈਬਨਿਟ ’ਚੋਂ ਲਾਂਭੇ


Link [2022-03-28 06:36:51]



ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੱਛੀ ਅਤੇ ਪਸ਼ੂ ਪਾਲਣ ਮਾਮਲਿਆਂ ਬਾਰੇ ਮੰਤਰੀ ਮੁਕੇਸ਼ ਸਾਹਨੀ ਨੂੰ ਮੰਤਰੀ ਮੰਡਲ 'ਚੋਂ ਲਾਂਭੇ ਕਰ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਮੁਕੇਸ਼ ਨੂੰ ਕੈਬਨਿਟ 'ਚੋਂ ਹਟਾਉਣ ਦੀ ਸਿਫ਼ਾਰਿਸ਼ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ। ਭਾਈਵਾਲ ਭਾਜਪਾ ਨੇ ਲਿਖਤੀ ਤੌਰ 'ਤੇ ਦੱਸਿਆ ਸੀ ਕਿ ਵਿਕਾਸਸ਼ੀਲ ਇਨਸਾਨ ਪਾਰਟੀ ਦਾ ਮੁਖੀ ਮੁਕੇਸ਼ ਸਾਹਨੀ ਹੁਣ ਐੱਨਡੀਏ ਦਾ ਹਿੱਸਾ ਨਹੀਂ ਹੈ। ਸਾਹਨੀ ਨੂੰ ਭਾਜਪਾ ਦੇ ਕਹਿਣ 'ਤੇ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਉਹ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਿਆ ਸੀ ਪਰ ਉਸ ਨੂੰ ਵਿਧਾਨ ਪਰਿਸ਼ਦ 'ਚ ਚੁਣ ਲਿਆ ਗਿਆ ਸੀ। -ਪੀਟੀਆਈ



Most Read

2024-09-21 20:43:19