Breaking News >> News >> The Tribune


ਸੇਫਟੀ ਟੈਂਕ ਦੀ ਸਫ਼ਾਈ ਕਰਨ ਉੱਤਰੇ ਚਾਰ ਮਜ਼ਦੂਰਾਂ ਦੀ ਮੌਤ


Link [2022-03-28 06:36:51]



ਬੀਕਾਨੇਰ: ਬੀਕਾਨੇਰ ਦੇ ਕਰਨੀ ਸਨਅਤੀ ਖੇਤਰ ਵਿੱਚ ਅੱਜ ਸੇਫਟੀ ਟੈਂਕ ਅੰਦਰ ਸਫ਼ਾਈ ਕਰਨ ਉੱਤਰੇ ਚਾਰ ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਇਸ ਘਟਨਾ 'ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੁੱਖ ਜ਼ਾਹਿਰ ਕੀਤਾ ਹੈ। ਬੀਛਵਾਲਾ ਥਾਣੇ ਦੇ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਕਰਨੀ ਸਨਅਤੀ ਖੇਤਰ 'ਚ ਇੱਕ ਉੱਨ ਮਿੱਲ 'ਚ ਬਣੇ ਸੇਫਟੀ ਟੈਂਕ ਦੀ ਸਫ਼ਾਈ ਲਈ ਚਾਰ ਮਜ਼ਦੂਰ ਉੱਤਰੇ ਸਨ। ਟੈੱਕ 'ਚ ਜਮ੍ਹਾਂ ਗੰਦੇ ਪਾਣੀ ਤੇ ਜ਼ਹਿਰੀਲੀ ਗੈਸ ਕਾਰਨ ਚਾਰਾਂ ਮਜ਼ਦੂਰਾਂ ਦਾ ਸਾਹ ਰੁਕਣ ਲੱਗਾ ਤਾਂ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ। ਇਨ੍ਹਾਂ 'ਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਮਜ਼ਦੂਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲਾਲ ਚੰਦ, ਚੋਰੂਲਾਲ ਨਾਇਕ, ਕਾਲੂ ਰਾਮ ਵਾਲਮੀਕਿ ਤੇ ਕਿਸ਼ਨ ਬਿਹਾਰੀ ਵਜੋਂ ਹੋਈ ਹੈ। -ਪੀਟੀਆਈ



Most Read

2024-09-21 19:57:36