Breaking News >> News >> The Tribune


ਕੇਨਰਾ ਬੈਂਕ ਧੋਖਾਧੜੀ ਕੇਸ: ਗੁਜਰਾਤੀ ਕੰਪਨੀ ਦਾ ਭਗੌੜਾ ਡਾਇਰੈਕਟਰ ਗ੍ਰਿਫ਼ਤਾਰ


Link [2022-03-28 06:36:51]



ਅਹਿਮਦਾਬਾਦ, 27 ਮਾਰਚ

ਸੀਬੀਆਈ ਨੇ ਗੁਜਰਾਤ ਆਧਾਰਿਤ ਸ਼ਿਪਿੰਗ ਕੰਪਨੀ ਦੇ ਭਗੌੜੇ ਡਾਇਰੈਕਟਰ ਸੰਜੈ ਗੁਪਤਾ ਨੂੰ ਕੈਨਰਾ ਬੈਂਕ ਨਾਲ 20.68 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਹ ਜਿਵੇਂ ਹੀ ਕੀਨਿਆ ਦੇ ਨੈਰੋਬੀ 'ਚੋਂ ਮੁਲਕ ਪਰਤਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੈਨਰਾ ਬੈਂਕ ਦੀ ਅਹਿਮਦਾਬਾਦ ਸ਼ਾਖਾ ਵੱਲੋਂ 27 ਜੂਨ, 2012 'ਚ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਅੱਠ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜਾਂਚ ਮਗਰੋਂ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਅਹਿਮਦਾਬਾਦ 'ਚ ਮਿਰਜ਼ਾਪੁਰ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਗੁਪਤਾ ਲੰਬੇ ਸਮੇਂ ਤੋਂ ਭਗੌੜਾ ਸੀ ਅਤੇ ਉਸ ਖ਼ਿਲਾਫ਼ ਲੁੱਕ ਆਊਟ ਸਰਕੁਲਰ ਤੋਂ ਇਲਾਵਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। -ਪੀਟੀਆਈ



Most Read

2024-09-21 20:27:54