Breaking News >> News >> The Tribune


ਵਾਹਨਾਂ ਦੀ ਫਿਟਨੈੱਸ ਟੈਸਟਿੰਗ ਨਾਲ ਸਬੰਧਤ ਨਿਯਮਾਂ ’ਚ ਤਬਦੀਲੀ ਦੀ ਤਜਵੀਜ਼


Link [2022-03-28 06:36:51]



ਨਵੀਂ ਦਿੱਲੀ, 27 ਮਾਰਚ

ਕੇਂਦਰ ਵਾਹਨਾਂ ਦੀ ਫਿਟਨੈੱਸ ਲਈ ਟੈਸਟਿੰਗ ਸਟੇਸ਼ਨ ਸਥਾਪਤ ਕਰਨ ਲਈ ਨੇਮਾਂ 'ਚ ਕੁਝ ਖਾਸ ਸੋਧਾਂ ਦੀ ਤਜਵੀਜ਼ ਬਾਰੇ ਵਿਚਾਰ ਕਰ ਰਹੀ ਹੈ। ਇਨ੍ਹਾਂ ਨਿਯਮਾਂ 'ਚ ਵਾਹਨਾਂ ਦੀ ਟੈਸਟਿੰਗ ਰਜਿਸਟਰੇਸ਼ਨ ਵਾਲੇ ਸੂਬਿਆਂ ਤੋਂ ਬਾਹਰ ਕਰਨ ਦੀ ਪ੍ਰਵਾਨਗੀ ਦੇਣਾ ਸ਼ਾਮਲ ਹੈ। ਸੜਕ ਟਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਨੇਮਾਂ 'ਚ ਕੁਝ ਸੋਧਾਂ ਲਈ 25 ਮਾਰਚ ਨੂੰ ਨੋਟੀਫਿਕੇਸ਼ਨ ਦਾ ਖਰੜਾ ਜਾਰੀ ਕੀਤਾ ਗਿਆ ਹੈ। ਬਿਆਨ ਮੁਤਾਬਕ ਇਲੈਕਟ੍ਰਿਕ ਵਾਹਨਾਂ ਦੀ ਟੈਸਟਿੰਗ ਲਈ ਕੁਝ ਨਵੇਂ ਉਪਕਰਨਾਂ ਨੂੰ ਜੋੜਿਆ ਗਿਆ ਹੈ। ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸਬੰਧਤ ਧਿਰਾਂ 30 ਦਿਨਾਂ ਦੇ ਅੰਦਰ ਆਪਣੇ ਪ੍ਰਤੀਕਰਮ ਅਤੇ ਸੁਝਾਅ ਦੇ ਸਕਦੀਆਂ ਹਨ। ਸਰਕਾਰ ਵੱਲੋਂ ਅਗਲੇ ਸਾਲ ਅਪਰੈਲ ਤੋਂ ਪੜਾਅਵਾਰ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ ਰਾਹੀਂ ਵਾਹਨਾਂ ਦੀ ਫਿਟਨੈੱਸ ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਹੈ। -ਪੀਟੀਆਈ



Most Read

2024-09-21 19:56:55