Breaking News >> News >> The Tribune


ਐੱਸਪੀ ਦੇ ਕਾਫ਼ਲੇ ਦੀ ਜਿਪਸੀ ਪਲਟੀ, ਚਾਰ ਪੁਲੀਸ ਮੁਲਾਜ਼ਮ ਜ਼ਖ਼ਮੀ


Link [2022-03-27 17:54:45]



ਨਿੱਜੀ ਪੱਤਰ ਪ੍ਰੇਰਕ

ਸਿਰਸਾ, 27 ਮਾਰਚ

ਇਥੋਂ ਦੇ ਡਿੰਗ ਥਾਣਾ ਖੇਤਰ ਦੇ ਪਿੰਡ ਪਤਲੀ ਡਾਬਰ ਨੇੜੇ ਜ਼ਿਲ੍ਹਾ ਪੁਲੀਸ ਮੁਖੀ ਦੀ ਗੱਡੀ ਨੂੰ ਐਸਕਾਰਟ ਕਰ ਰਹੀ ਪੁਲੀਸ ਦੀ ਇੱਕ ਜਿਪਸੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਜਿਪਸੀ 'ਚ ਚਾਰ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਿਸਾਰ ਰੈਫਰ ਕੀਤਾ ਗਿਆ। ਹਾਦਸਾ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਸਮੇਂ ਹੋਇਆ। ਜਾਣਕਾਰੀ ਅਨੁਸਾਰ, ਸਿਰਸਾ ਦੇ ਐੱਸ ਪੀ ਡਾ. ਅਰਪਿਤਾ ਜੈਨ ਅੱਜ ਫਤਿਆਬਾਦ ਤੋਂ ਸਿਰਸਾ ਪਰਤ ਰਹੇ ਸਨ ਤਾਂ ਡਿੰਗ ਥਾਣੇ ਦੇ ਪਿੰਡ ਪਤਲੀ ਡਾਬਰ ਨੇੜੇ ਲਿੰਕ ਸੜਕ ਤੋਂ ਇੱਕ ਮੋਟਰਸਾਈਕਲ ਸਵਾਰ ਅਚਾਨਕ ਕਾਫ਼ਲੇ ਦੇ ਅੱਗੇ ਆ ਗਿਆ, ਜਿਸ ਨੂੰ ਬਚਾਉਂਦਿਆਂ ਜਿਪਸੀ ਪਲਟ ਗਈ। ਇਸ ਵਿੱਚ ਏਐਸਆਈ ਬਜਿੰਦਰ, ਸਿਪਾਹੀ ਰਾਮਫਲ, ਸਿਪਾਹੀ ਮਾਨ ਸਿੰਘ ਤੇ ਡਰਾਈਵਰ ਰਮੇਸ਼ ਜ਼ਖ਼ਮੀ ਹੋ ਗਏ ਹਨ।



Most Read

2024-09-21 22:57:28