Breaking News >> News >> The Tribune


‘ਪ੍ਰੀਕਸ਼ਾ ਪੇ ਚਰਚਾ’ ਇਮਤਿਹਾਨ ਤੇ ਜੀਵਨ ਦੇ ਵੱਖ ਵੱਖ ਪਹਿਲੂੁਆਂ ’ਤੇ ਗੱਲ ਕਰਨ ਦਾ ਮੌਕਾ: ਮੋਦੀ


Link [2022-03-27 07:13:22]



ਨਵੀਂ ਦਿੱਲੀ, 26 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ 'ਪ੍ਰੀਕਸ਼ਾ ਪੇ ਚਰਚਾ' ਇਮਤਿਹਾਨ ਅਤੇ ਜੀਵਨ ਦੇ ਵੱਖ ਵੱਖ ਪਹਿਲੂਆਂ 'ਤੇ ਗੱਲ ਕਰਨ ਦਾ ਮੌਕਾ ਮੁਹੱਈਆ ਕਰਵਾਉਂਦੀ ਹੈ। 'ਪੀਪੀਸੀ' ਸਮਾਗਮ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਪ੍ਰਧਾਨ ਮੰਤਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ। 'ਪੀਪੀਸੀ' ਦੇ ਪਹਿਲੇ ਤਿੰਨ ਸਮਾਗਮ ਨਵੀਂ ਦਿੱਲੀ ਵਿੱਚ ਕਰਵਾਏ ਗਏ ਸਨ, ਜਦ ਕਿ ਚੌਥਾ ਸਮਾਗਮ ਪਿਛਲੇ ਸਾਲ 7 ਅਪਰੈਲ ਨੂੰ ਆਨਲਾਈਨ ਹੋਇਆ ਸੀ। ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, "ਪ੍ਰੀਕਸ਼ਾ ਪੇ ਚਰਚਾ' ਇਮਤਿਹਾਨ ਅਤੇ ਜੀਵਨ ਦੇ ਵੱਖ ਵੱਖ ਪਹਿਲੂਆਂ 'ਤੇ ਗੱਲ ਕਰਨ ਦਾ ਮੌਕਾ ਮੁਹੱਈਆ ਕਰਵਾਉਂਦੀ ਹੈ।'' ਇਹ ਸਮਾਗਮ 1 ਅਪਰੈਲ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ। ਮੋਦੀ ਨੇ ਕਿਹਾ, ''ਪ੍ਰੀਖਿਆ ਯੋਧਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸਾਲ ਦੀ 1 ਅਪਰੈਲ ਨੂੰ ਹੋਣ ਵਾਲੀ 'ਪ੍ਰੀਕਸ਼ਾ ਪੇ ਚਰਚਾ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।'' -ਪੀਟੀਆਈ



Most Read

2024-09-21 23:10:27