Breaking News >> News >> The Tribune


ਭਾਜਪਾ ਦੀ ਜਿੱਤ ਲੋਕਾਂ ਦੇ ਮੋਦੀ ਪ੍ਰਤੀ ਭਰੋਸੇ ਦਾ ਸਬੂਤ: ਸ਼ਾਹ


Link [2022-03-27 07:13:22]



ਗਾਂਧੀਨਗਰ, 26 ਮਾਰਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਚਾਰ ਰਾਜਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਭਾਰਤ ਨੂੰ ਸੁਰੱਖਿਅਤ, ਖੁਸ਼ਹਾਲ ਤੇ ਸ਼ਕਤੀਸ਼ਾਲੀ ਬਣਾਉਣ ਲਈ ਸ਼ੁਰੂ ਕੀਤੀਆਂ ਗਈਆਂ ਨੀਤੀਆਂ ਤੇ ਪ੍ਰਾਜੈਕਟਾਂ ਪ੍ਰਤੀ ਲੋਕਾਂ ਵੱਲੋਂ ਪ੍ਰਗਟਾਏ ਗੲੇ ਭਰੋਸੇ ਦਾ ਸਬੂਤ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਇਨ੍ਹਾਂ ਚਾਰ ਰਾਜਾਂ ਉੱਤਰ ਪ੍ਰਦੇਸ਼, ਗੋਆ, ਮਨੀਪੁਰ ਤੇ ਉੱਤਰਾਖੰਡ 'ਚ ਕਾਂਗਰਸ ਦਾ ਕਰੀਬ-ਕਰੀਬ ਸਫ਼ਾਇਆ ਹੋ ਗਿਆ ਹੈ।

ਕੇਂਦਰੀ ਮੰਤਰੀ ਇੱਥੇ ਇੱਕ ਪਿੰਡ ਵਿੱਚ ਜਨਤਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਨ੍ਹਾਂ ਗੁਜਰਾਤ 'ਚ ਆਪਣੇ ਗਾਂਧੀਨਗਰ ਲੋਕ ਸਭਾ ਹਲਕੇ ਦੇ 34 ਪਿੰਡਾਂ ਲਈ 22 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ। ਉਨ੍ਹਾਂ ਕਿਹਾ, 'ਉੱਤਰ ਪ੍ਰਦੇਸ਼, ਗੋਆ, ਮਨੀਪੁਰ ਤੇ ਉੱਤਰਾਖੰਡ ਦੀ ਜਿੱਤ ਨੇ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਲੋਕਾਂ ਦਾ ਭਰੋਸਾ ਦਿਖਾਇਆ ਹੈ।' ਇਸ ਤੋਂ ਪਹਿਲਾ ਸ੍ਰੀ ਸ਼ਾਹ ਨੇ ਅਹਿਮਦਾਬਾਦ ਦੇ ਸੋਲਾ ਸਿਵਲ ਹਸਪਤਾਲ 'ਚ ਗੁਜਰਾਤ ਦੇ ਪਹਿਲੇ ਆਡੀਓਲੋਜੀ ਸਪੀਚ ਲੈਂਗੁਏਜ ਪੈਥਾਲੋਜੀ ਕਾਲਜ ਤੇ ਇੱਕ ਡਾਈਟ ਸੈਂਟਰ ਦਾ ਉਦਘਾਟਨ ਕੀਤਾ। ਇਸ ਨਾਲ ਗੁਜਰਾਤ ਅਜਿਹੀ ਸੰਸਥਾ ਸ਼ੁਰੂ ਕਰਨ ਵਾਲਾ ਦੇਸ਼ ਦਾ ਪੰਜਵਾਂ ਰਾਜ ਬਣ ਗਿਆ ਹੈ। ਸ਼ਾਹ ਨੇ ਕਿਹਾ ਕਿ ਉਹ ਲੰਮੇ ਸਮੇਂ ਮਗਰੋਂ ਆਪਣੇ ਲੋਕ ਸਭਾ ਹਲਕੇ ਦਾ ਦੌਰਾ ਕਰ ਰਹੇ ਹਨ ਕਿਉਂਕਿ ਉਹ ਪੰਜ ਰਾਜਾਂ 'ਚ ਚੋਣ ਪ੍ਰਚਾਰ ਤੇ ਪ੍ਰਬੰਧਨ ਵਿੱਚ ਰੁੱਝੇ ਹੋਏ ਸਨ। ਕੇਂਦਰੀ ਮੰਤਰੀ ਨੇ ਕਿਹਾ, 'ਇਨ੍ਹਾਂ ਚਾਰ ਰਾਜਾਂ ਵਿੱਚ ਕਾਂਗਰਸ ਖਤਮ ਹੋ ਗਈ ਹੈ ਅਤੇ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਹੀ। ਇਹ ਜਿੱਤ ਉਸ ਭਰੋਸੇ ਨੂੰ ਦਿਖਾਉਂਦੀ ਹੈ ਜੋ ਲੋਕਾਂ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੈ।' -ਪੀਟੀਆਈ



Most Read

2024-09-21 22:56:52