Breaking News >> News >> The Tribune


ਮੋਦੀ ਬਿਮਸਟੇਕ ਦੇ ਸਿਖਰ ਸੰਮੇਲਨ ’ਚ ਵਰਚੁਅਲੀ ਲੈਣਗੇ ਹਿੱਸਾ


Link [2022-03-27 07:13:22]



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਹੋਣ ਵਾਲੇ ਸੱਤ ਮੁਲਕਾਂ ਦੇ ਗਰੁੱਪ ਬਿਮਸਟੇਕ ਦੇ ਸਿਖਰ ਸੰਮੇਲਨ 'ਚ ਵਰਚੁਅਲੀ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਮੇਲਨ ਦੀ ਮੇਜ਼ਬਾਨੀ ਸ੍ਰੀਲੰਕਾ ਵੱਲੋਂ ਕੀਤੀ ਜਾ ਰਹੀ ਹੈ। ਬਿਮਸਟੇਕ 'ਚ ਭਾਰਤ ਅਤੇ ਸ੍ਰੀਲੰਕਾ ਤੋਂ ਇਲਾਵਾ ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਨੇਪਾਲ ਅਤੇ ਭੂਟਾਨ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਿਮਸਟੇਕ ਦੇ ਸੀਨੀਅਰ ਅਧਿਕਾਰੀਆਂ ਦੀਆਂ ਮੀਟਿੰਗਾਂ 28 ਮਾਰਚ ਤੋਂ ਸ਼ੁਰੂ ਹੋਣਗੀਆਂ ਅਤੇ ਬਿਮਸਟੇਕ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ 29 ਮਾਰਚ ਨੂੰ ਹੋਵੇਗੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ 28 ਤੋਂ 30 ਮਾਰਚ ਤੱਕ ਸ੍ਰੀਲੰਕਾ 'ਚ ਰਹਿ ਕੇ ਮੀਟਿੰਗਾਂ 'ਚ ਹਿੱਸਾ ਲੈਣਗੇ। -ਪੀਟੀਆਈ



Most Read

2024-09-21 22:40:25