Breaking News >> News >> The Tribune


ਰਿਤੂ ਖੰਡੂਰੀ ਉੱਤਰਾਖੰਡ ਦੀ ਪਹਿਲੀ ਮਹਿਲਾ ਸਪੀਕਰ ਬਣੀ


Link [2022-03-27 07:13:22]



ਦੇਹਰਾਦੂਨ, 26 ਮਾਰਚ

ਸਾਬਕਾ ਮੁੱਖ ਮੰਤਰੀ ਬੀਸੀ ਖੰਡੂਰੀ ਦੀ ਧੀ ਅਤੇ ਭਾਜਪਾ ਵਿਧਾਇਕਾ ਰਿਤੂ ਖੰਡੂਰੀ ਅੱਜ ਉੱਤਰਾਖੰਡ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਚੁਣੀ ਗਈ। ਇਹ ਐਲਾਨ ਅੱਜ ਇੱਥੇ ਪ੍ਰੋ-ਟੈਮ ਸਪੀਕਰ ਬੰਸ਼ੀਧਰ ਭਗਤ ਵੱਲੋਂ ਕੀਤਾ ਗਿਆ। ਮੁੱਖ ਵਿਰੋਧੀ ਧਿਰ ਕਾਂਗਰਸ ਦੇ ਮੁਕਾਬਲੇ ਤੋਂ ਬਾਹਰ ਰਹਿਣ ਦੇ ਫ਼ੈਸਲੇ ਕਾਰਨ ਇਸ ਅਹੁਦੇ ਲਈ ਰਿਤੂ ਖੰਡੂਰੀ ਦੀ ਚੋਣ ਪਹਿਲਾਂ ਤੋਂ ਹੀ ਤੈਅ ਸੀ। ਰਿਤੂ ਖੰਡੂਰੀ ਨੇ ਕੋਟਦਵਾਰ ਤੋਂ ਸਾਬਕਾ ਮੰਤਰੀ ਐੱਸਐੱਸ ਨੇਗੀ ਨੂੰ 3000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਉਨ੍ਹਾਂ 2017 ਵਿੱਚ ਯਮਕੇਸ਼ਵਰ ਹਲਕੇ ਤੋਂ ਆਪਣੀ ਪਹਿਲੀ ਵਿਧਾਨ ਸਭਾ ਚੋਣ ਜਿੱਤੀ ਸੀ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਰਿਤੂ ਖੰਡੂਰੀ ਨੇ ਨੋਇਡਾ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਸੇਵਾਵਾਂ ਵੀ ਨਿਭਾਈਆਂ। -ਪੀਟੀਆਈ



Most Read

2024-09-21 23:21:00