Breaking News >> News >> The Tribune


ਭਾਜਪਾ ਦੀ ਜਿੱਤ ਦੇ ਜਸ਼ਨ ਦਾ ‘ਸਾਈਡ ਇਫੈਕਟ’ ਹੈ ਤੇਲ ਕੀਮਤਾਂ ’ਚ ਵਾਧਾ: ਰਾਹੁਲ


Link [2022-03-27 07:13:22]



ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਦੇ ਜਸ਼ਨ ਦਾ 'ਸਾਈਡ ਇਫੈਕਟ' (ਮਾੜਾ ਅਸਰ) ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ 'ਤੇ ਵਿਅੰਗ ਕਸਦਿਆਂ ਟਵੀਟ ਕੀਤਾ,''ਰਾਜਾ ਕਰੇ ਮਹਿਲ ਦੀ ਤਿਆਰੀ, ਪਰਜਾ ਵਿਚਾਰੀ ਮਹਿੰਗਾਈ ਦੀ ਮਾਰੀ।'' ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਵੀ ਟਵੀਟ ਕਰਕੇ ਕਿਹਾ, ''ਮੋਦੀ ਸਰਕਾਰ 'ਚ ਮਹਿੰਗਾਈ-ਤਰੀਕ ਨਵੀਂ, ਤਕਲੀਫ਼ ਉਹੀ।'' ਉਨ੍ਹਾਂ ਲਿਖਿਆ ਕਿ ਅੱਜ ਦੀ ਸਵੇਰ ਵੀ ਮਹਿੰਗਾਈ ਨਾਲ ਸ਼ੁਰੂ ਹੋਈ। 'ਅੱਜ ਫਿਰ ਰੇਟ 80 ਪੈਸੇ ਵਧਾ ਦਿੱਤੇ ਗਏ। ਪੰਜ ਦਿਨਾਂ 'ਚ 3.20 ਰੁਪਏ ਪ੍ਰਤੀ ਲਿਟਰ ਦੀ ਲੁੱਟ। ਭਾਜਪਾ ਦਾ ਜਾਰੀ ਹੈ 'ਜਸ਼ਨ ਭਰਿਆ ਹਲਫ਼, ਜਨਤਾ ਨੂੰ ਰੋਜ਼ਾਨਾ ਪੈ ਰਹੀ ਮਹਿੰਗਾਈ ਦੀ ਮਾਰ।' ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਯੂਪੀ 'ਚ ਭਾਜਪਾ ਸਰਕਾਰ ਨੇ ਸਹੁੰ ਚੁੱਕੀ ਹੈ। -ਪੀਟੀਆਈ



Most Read

2024-09-21 22:41:32