Breaking News >> News >> The Tribune


ਵਿਦੇਸ਼ ਜਾਣ ਵਾਲਿਆਂ ਨੂੰ ਬੂਸਟਰ ਡੋਜ਼ ਲਾਉਣ ਬਾਰੇ ਵਿਚਾਰ


Link [2022-03-27 07:13:22]



ਨਵੀਂ ਦਿੱਲੀ, 26 ਮਾਰਚ

ਭਾਰਤ ਸਰਕਾਰ ਜਲਦੀ ਹੀ ਉਨ੍ਹਾਂ ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਲਾਉਣ ਦੀ ਪ੍ਰਵਾਨਗੀ ਦੇ ਸਕਦੀ ਹੈ ਜੋ ਪੜ੍ਹਾਈ, ਕੰਮਕਾਰ, ਖੇਡਾਂ ਅਤੇ ਹੋਰ ਅਧਿਕਾਰਤ ਜਾਂ ਕਾਰੋਬਾਰੀ ਯਾਤਰਾ ਲਈ ਵਿਦੇਸ਼ ਜਾਣਾ ਚਾਹੁੰਦੇ ਹਨ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਗੱਲ 'ਤੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿ ਜੋ ਵਿਅਕਤੀ ਵਿਦੇਸ਼ ਯਾਤਰਾ 'ਤੇ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਪ੍ਰਾਈਵੇਟ ਟੀਕਾਕਰਨ ਕੇਂਦਰਾਂ 'ਤੇ ਭੁਗਤਾਨ ਕਰਕੇ ਬੂਸਟਰ ਡੋਜ਼ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਸਮੇਂ ਸਿਹਤ ਕਰਮਚਾਰੀਆਂ, ਮੂਹਰਲੀ ਕਤਾਰ 'ਚ ਸ਼ਾਮਲ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ-19 ਟੀਕੇ ਦੀ ਇਹਤਿਆਤੀ ਖੁਰਾਕ ਦਿੱਤੀ ਜਾ ਰਹੀ ਹੈ। -ਪੀਟੀਆਈ

ਭਾਰਤ ਵੱਲੋਂ ਅੱਜ ਤੋਂ ਹਰ ਹਫ਼ਤੇ 3200 ਤੋਂ ਵੱਧ ਉਡਾਣਾਂ ਦੀ ਆਵਾਜਾਈ ਨੂੰ ਪ੍ਰਵਾਨਗੀ

ਨਵੀਂ ਦਿੱਲੀ: ਭਾਰਤ ਨੇ ਭਲਕ ਤੋਂ ਹਰ ਹਫ਼ਤੇ 3200 ਤੋਂ ਵੱਧ ਕੌਮਾਂਤਰੀ ਉਡਾਣਾਂ ਦੀ ਆਵਾਜਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਗਰਮੀਆਂ ਦਾ ਸ਼ਡਿਊਲ ਭਲਕ ਤੋਂ ਸ਼ੁਰੂ ਹੋ ਜਾਵੇਗਾ। ਡੀਜੀਸੀਏ ਨੇ ਕਿਹਾ ਕਿ 1466 ਉਡਾਣਾਂ ਹਰ ਹਫ਼ਤੇ ਭਾਰਤੀ ਏਅਰਲਾਈਨਾਂ ਲਈ ਰੱਖੀਆਂ ਗਈਆਂ ਹਨ। ਜਦਕਿ 1783 ਜਹਾਜ਼ ਵਿਦੇਸ਼ੀ ਏਅਰਲਾਈਨਾਂ ਦੇ ਉਡਾਣ ਭਰਨਗੇ। ਗਰਮੀਆਂ ਦਾ ਸ਼ਡਿਊਲ 29 ਅਕਤੂਬਰ ਤੱਕ ਲਾਗੂ ਰਹੇਗਾ। 1466 ਉਡਾਣਾਂ ਹਰ ਹਫ਼ਤੇ 27 ਮੁਲਕਾਂ ਦੀਆਂ 43 ਥਾਵਾਂ ਉਤੇ ਜਾਣਗੀਆਂ। ਇੰਡੀਗੋ ਹਰ ਹਫ਼ਤੇ 505 ਜਹਾਜ਼, ਏਅਰ ਇੰਡੀਆ 361, ਸਪਾਈਸਜੈੱਟ 130 ਤੇ ਗੋਏਅਰ 74 ਉਡਾਣਾਂ ਚਲਾਏਗਾ। ਚਾਲੀ ਮੁਲਕਾਂ ਦੀਆਂ 60 ਏਅਰਲਾਈਨਾਂ ਨੂੰ 1783 ਗੇੜਿਆਂ ਦੀ ਹਰ ਹਫ਼ਤੇ ਲਈ ਇਜਾਜ਼ਤ ਦਿੱਤੀ ਗਈ ਹੈ। -ਪੀਟੀਆਈ

ਦੇਸ਼ ਿਵੱਚ ਕਰੋਨਾ ਕਾਰਨ 4100 ਮੌਤਾਂ

ਦੇਸ਼ ਭਰ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕੋਵਿਡ-19 ਕਾਰਨ 4100 ਹੋਰ ਮੌਤਾਂ ਹੋਣ ਨਾਲ ਇਸ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5,20,855 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇੱਕ ਦਿਨ ਅੰਦਰ ਕਰੋਨਾ ਦੇ 1660 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਦੇਸ਼ 'ਚ ਕਰੋਨਾ ਪੀੜਤਾਂ ਦੀ ਗਿਣਤੀ 4,30,18,032 ਹੋ ਗਈ ਹੈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 16741 ਰਹਿ ਗਈ ਹੈ। ਕਰੋਨਾ ਤੋਂ ਉੱਭਰਨ ਦੀ ਦਰ 98.75 ਫੀਸਦ ਹੈ।



Most Read

2024-09-21 23:25:41