Breaking News >> News >> The Tribune


ਬੀਰਭੂਮ ਹੱਤਿਆ ਕਾਂਡ: ਸੀਬੀਆਈ ਟੀਮ ਨੇ ਪਿੰਡ ਪਹੁੰਚ ਕੇ ਜਾਂਚ ਆਰੰਭੀ


Link [2022-03-27 07:13:22]



ਰਾਮਪੁਰਹਾਟ: ਸੀਬੀਆਈ ਦੀ ਇਕ ਟੀਮ ਨੇ ਅੱਜ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਪਿੰਡ ਬੋਗਤੁਈ ਪਹੁੰਚ ਕੇ ਹਿੰਸਾ 'ਚ ਮਾਰੇ ਗਏ ਅੱਠ ਵਿਅਕਤੀਆਂ ਦੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਣਪਛਾਤੇ ਵਿਅਕਤੀਆਂ ਨੇ 21 ਮਾਰਚ ਨੂੰ ਪਿੰਡ ਦੇ 10 ਘਰਾਂ ਨੂੰ ਅੱਗ ਲਗਾ ਦਿੱਤੀ ਸੀ ਜਿਸ 'ਚ ਸੱਤ ਵਿਅਕਤੀਆਂ ਦੀ ਸੜੀਆਂ ਲਾਸ਼ਾਂ ਮਿਲੀਆਂ ਸਨ। ਸੀਬੀਆਈ ਦੇ ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ,''ਅਸੀਂ ਅੱਜ ਤੋਂ ਜਾਂਚ ਸ਼ੁਰੂ ਕਰ ਰਹੇ ਹਾਂ। ਸਾਨੂੰ ਤੇਜ਼ੀ ਨਾਲ ਜਾਂਚ ਕਰਨੀ ਪਵੇਗੀ ਕਿਉਂਕਿ ਏਜੰਸੀ ਨੂੰ ਤੈਅ ਸਮੇਂ ਅੰਦਰ ਜਾਂਚ ਕਰਨ ਦੇ ਨਿਰਦੇਸ਼ ਮਿਲੇ ਹਨ।'' ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਅਧਿਕਾਰੀਆਂ ਨੇ ਵੀ ਘਰ ਦਾ ਦੌਰਾ ਕਰਕੇ ਉਥੋਂ ਨਮੂਨੇ ਇਕੱਤਰ ਕੀਤੇ ਹਨ। ਜ਼ਿਕਰਯੋਗ ਹੈ ਕਿ ਕਲਕੱਤਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬੀਰਭੂਮ ਹੱਤਿਆ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕਰਦਿਆਂ ਉਨ੍ਹਾਂ ਨੂੰ ਰਿਪੋਰਟ 7 ਅਪਰੈਲ ਤੱਕ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ



Most Read

2024-09-21 22:57:57