Breaking News >> News >> The Tribune


ਮੋਦੀ ਨਾਲ ਜੁੜੀਆਂ ਕਹਾਣੀਆਂ ਸਾਂਝੀਆਂ ਕਰਨ ਵਾਲਾ ਪੋਰਟਲ ਸ਼ੁਰੂ


Link [2022-03-27 07:13:22]



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀਆਂ ਪ੍ਰੇਰਕ ਕਹਾਣੀਆਂ ਨੂੰ ਇਕੱਠਿਆਂ ਪੇਸ਼ ਕਰਨ ਲਈ ਇਕ ਪੋਰਟਲ 'ਮੋਦੀਸਟੋਰੀ ਡਾਟ ਇਨ' ਦੀ ਸ਼ੁਰੂਆਤ ਕੀਤੀ ਗਈ ਹੈ। ਮੋਦੀ ਦੇ ਦਹਾਕਿਆਂ ਲੰਬੇ ਜੀਵਨ ਸਫ਼ਰ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੇ ਤਜਰਬਿਆਂ ਦੇ ਆਧਾਰ 'ਤੇ ਇਨ੍ਹਾਂ ਕਹਾਣੀਆਂ ਨੂੰ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਇਕ ਸਹਿ-ਯਾਤਰੀ ਦੇ ਹਵਾਲੇ ਨਾਲ ਪੋਰਟਲ ਨੇ ਟਵੀਟ ਕੀਤਾ ਕਿ 'ਮੋਦੀ ਸਟੋਰੀ' ਦਾ ਐਲਾਨ ਇਕ ਸਵੈ-ਸੇਵੀ ਪਹਿਲ ਹੈ ਜਿਸ ਤਹਿਤ ਨਰਿੰਦਰ ਮੋਦੀ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਨੂੰ ਇਕੱਠਿਆਂ ਪੇਸ਼ ਕੀਤਾ ਜਾਵੇਗਾ। ਇਸ ਪੋਰਟਲ ਦਾ ਉਦਘਾਟਨ ਮਹਾਤਮਾ ਗਾਂਧੀ ਦੀ ਪੋਤੀ ਸੁਮਿੱਤਰਾ ਗਾਂਧੀ ਕੁਲਕਰਨੀ ਨੇ ਕੀਤਾ। ਇਸ ਵੈੱਬਸਾਈਟ 'ਤੇ ਪੰਜਾਬ ਤੋਂ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਮੋਦੀ ਨਾਲ ਜੁੜੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ। ਮੋਦੀ ਨੇ ਪਾਰਟੀ ਅਹੁਦੇਦਾਰ ਵਜੋਂ ਆਪਣੀ ਸਿਆਸੀ ਸਫ਼ਰ ਦੇ ਸ਼ੁਰੂਆਤੀ ਦਿਨਾਂ 'ਚ ਪੰਜਾਬ 'ਚ ਕੰਮ ਕੀਤਾ ਸੀ। ਕਾਲੀਆ ਨੇ ਚੋਣ ਪ੍ਰਚਾਰ ਦੌਰਾਨ ਮੋਦੀ ਦੀ ਬਿਹਤਰੀਨ ਸਮਝ ਦਾ ਜ਼ਿਕਰ ਕੀਤਾ ਅਤੇ ਪ੍ਰਚਾਰ ਦੌਰਾਨ ਬੱਚਿਆਂ ਨੂੰ ਵੰਡਣ ਲਈ ਟਾਫੀਆਂ ਰੱਖਣ ਦੀ ਪ੍ਰਧਾਨ ਮੰਤਰੀ ਦੀ ਸਲਾਹ ਬਾਰੇ ਵੀ ਦੱਸਿਆ। -ਪੀਟੀਆਈ



Most Read

2024-09-21 22:44:51