Breaking News >> News >> The Tribune


ਹਿੰਸਾ ਖ਼ਿਲਾਫ਼ ਟਵੀਟ ਕਰਨ ਵਾਲੇ ਵਿਦਿਆਰਥੀਆਂ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ


Link [2022-03-27 07:13:22]



ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਤ੍ਰਿਪੁਰਾ 'ਚ ਪਿਛਲੇ ਸਾਲ ਹੋਈ ਕਥਿਤ ਫਿਰਕੂ ਹਿੰਸਾ ਖ਼ਿਲਾਫ਼ ਟਵੀਟ ਕਰਨ ਵਾਲੇ ਚਾਰ ਵਿਦਿਆਰਥੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਤ੍ਰਿਪੁਰਾ ਪੁਲੀਸ ਨੂੰ ਅੱਜ ਰੋਕ ਦਿੱਤਾ ਹੈ। ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਸੂਰਿਆ ਕਾਂਤ ਦੇ ਬੈਂਚ ਨੇ ਇਨ੍ਹਾਂ ਵਿਅਕਤੀਆਂ ਵੱਲੋਂ ਦਾਇਰ ਚਾਰ ਵੱਖ ਵੱਖ ਪਟੀਸ਼ਨਾਂ 'ਤੇ ਹੁਕਮ ਜਾਰੀ ਕੀਤਾ ਅਤੇ ਇਨ੍ਹਾਂ ਨੂੰ ਇਸ ਮਸਲੇ ਨਾਲ ਸਬੰਧਤ ਹੋਰਨਾਂ ਪਟੀਸ਼ਨਾਂ ਨਾਲ ਜੋੜ ਦਿੱਤਾ ਹੈ। ਬੈਂਚ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਅਗਲੇ ਹੁਕਮਾਂ ਤੱਕ ਇਨ੍ਹਾਂ ਚਾਰਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ। ਪਟੀਸ਼ਨਰਾਂ ਵੱਲੋਂ ਪੇਸ਼ ਹੋਈ ਵਕੀਲ ਸ਼ਾਰੁਖ ਆਲਮ ਨੇ ਕਿਹਾ ਕਿ ਤ੍ਰਿਪੁਰਾ ਹਿੰਸਾ ਮਾਮਲੇ 'ਚ ਟਵੀਟ ਕਰਨ ਵਾਲੇ ਚਾਰ ਵਿਦਿਆਰਥੀਆਂ ਨੂੰ ਸੀਆਰੀਪੀਸੀ ਦੀ ਧਾਰਾ 41 ਏ ਤਹਿਤ ਨੋਟਿਸ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਪਹਿਲਾਂ ਵੀ ਕਈ ਵਿਅਕਤੀਆਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਚਾਇਆ ਹੈ। -ਪੀਟੀਆਈ



Most Read

2024-09-21 22:44:05