Breaking News >> News >> The Tribune


ਪੈਟਰੋਲ-ਡੀਜ਼ਲ ਦੀ ਕੀਮਤ ਿਵੱਚ ਚੌਥੀ ਵਾਰ ਵਾਧਾ


Link [2022-03-27 07:13:22]



ਨਵੀਂ ਦਿੱਲੀ, 26 ਮਾਰਚ

ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ 80-80 ਪੈਸੇ ਪ੍ਰਤੀ ਲਿਟਰ ਦਾ ਹੋਰ ਵਾਧਾ ਕਰ ਦਿੱਤਾ ਹੈ। ਪਿਛਲੇ ਪੰਜ ਦਿਨਾਂ 'ਚ ਇਸ ਚੌਥੇ ਵਾਧੇ ਨਾਲ ਪੈਟਰੋਲ ਅਤੇ ਡੀਜ਼ਲ ਦਾ ਮੁੱਲ 3 ਰੁਪਏ 20 ਪੈਸੇ ਪ੍ਰਤੀ ਲਿਟਰ ਤੱਕ ਵਧ ਚੁੱਕਾ ਹੈ। ਪਿਛਲੇ ਸਾਲ 4 ਨਵੰਬਰ ਤੋਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਤੇਲ ਕੀਮਤਾਂ 'ਚ ਵਾਧਾ ਨਹੀਂ ਕੀਤਾ ਗਿਆ ਸੀ। ਹੁਣ ਕਰੀਬ ਸਾਢੇ ਚਾਰ ਮਹੀਨਿਆਂ ਮਗਰੋਂ 22 ਮਾਰਚ ਤੋਂ ਇਹ ਕੀਮਤਾਂ ਮੁੜ ਤੋਂ ਵਧਾਈਆਂ ਜਾ ਰਹੀਆਂ ਹਨ।

ਕੱਚੇ ਤੇਲ ਦੀ ਕੀਮਤ 117 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣ ਦੇ ਬਾਵਜੂਦ ਤੇਲ ਕੰਪਨੀਆਂ ਨੇ ਰਿਕਾਰਡ 137 ਦਿਨਾਂ ਤੱਕ ਪੈਟਰੋਲ ਅਤੇ ਡੀਜ਼ਲ ਦਾ ਮੁੱਲ ਨਹੀਂ ਵਧਾਇਆ ਸੀ ਪਰ ਹੁਣ ਰੋਜ਼ਾਨਾ ਕੀਮਤਾਂ ਵਧਾ ਕੇ ਇਸ ਦਾ ਬੋਝ ਖਪਤਕਾਰਾਂ 'ਤੇ ਪਾਇਆ ਜਾ ਰਿਹਾ ਹੈ। ਚੋਣਾਂ ਦੇ ਸਮੇਂ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਾ ਵਧਾਉਣ ਕਰਕੇ ਇੰਡੀਅਨ ਆਇਲ , ਭਾਰਤ ਪੈਟਰੋਲੀਅਮ ਤੇ ਹਿੰਦੂਸਤਾਨ ਪੈਟਰੋਲੀਅਮ ਨੂੰ ਕਰੀਬ 2.25 ਅਰਬ ਡਾਲਰ (19 ਹਜ਼ਾਰ ਕਰੋੜ ਰੁਪਏ) ਦਾ ਘਾਟਾ ਪਿਆ ਹੈ। -ਪੀਟੀਆਈ



Most Read

2024-09-21 23:12:59