Sport >> The Tribune


ਸਵਿੱਸ ਓਪਨ: ਪੀਵੀ ਸਿੰਧੂ ਤੇ ਐੱਚਐੱਸ ਪ੍ਰਣਯ ਫਾਈਨਲ ’ਚ


Link [2022-03-26 23:32:16]



ਬਾਸੇਲ, 26 ਮਾਰਚ

ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਅਤੇ ਐੱਚਐੱਸ ਪ੍ਰਣਯ ਅੱਜ ਇੱਥੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸਵਿੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਦੁਨੀਆਂ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਥਾਈਲੈਂਡ ਦੀ ਸੁਪਾਨਿਦਾ ਕੇਟਥੌਂਗ ਨੂੰ 79 ਮਿੰਟ ਤੱਕ ਚੱਲੇ ਸੈਮੀਫਾਈਨਲ ਵਿੱਚ 21-18 15-21 21-19 ਨਾਲ ਸ਼ਿਕਸਤ ਦਿੱਤੀ। ਇਸੇ ਤਰ੍ਹਾਂ ਪ੍ਰਣਯ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੰਡੋਨੇਸ਼ਿਆਈ ਖਿਡਾਰੀ ਐਂਥਨੀ ਸਿਨੀਸੁਕਾ ਜਿਨਟਿੰਗ 'ਤੇ ਚੁਣੌਤੀਪੂਰਨ ਜਿੱਤ ਹਾਸਲ ਕੀਤੀ। 29 ਸਾਲਾ ਪ੍ਰਣਯ ਨੇ ਇੱਕ ਘੰਟਾ 11 ਮਿੰਟ ਤੱਕ ਚੱਲਿਆ ਦਿਲਚਸਪ ਸੈਮੀਫਾਈਨਲ ਮੈਚ 21-19, 19-21, 21-18 ਨਾਲ ਜਿੱਤਿਆ। ਯੂਐੱਸ ਓਪਨ-2017 ਜਿੱਤਣ ਵਾਲੇ ਪ੍ਰਣਯ ਦਾ ਪੰਜ ਸਾਲਾਂ ਵਿੱਚ ਇਹ ਪਹਿਲਾ ਫਾਈਨਲ ਹੈ। -ਪੀਟੀਆਈ



Most Read

2024-09-20 07:33:43