Breaking News >> News >> The Tribune


ਅਤਿਵਾਦੀਆਂ ਵੱਲੋਂ ਐੱਸਪੀਓ ਦਾ ਕਤਲ


Link [2022-03-26 23:32:13]



ਸ੍ਰੀਨਗਰ, 26 ਮਾਰਚ

ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਅੱਜ ਅਤਿਵਾਦੀਆਂ ਨੇ ਇੱਕ ਵਿਸ਼ੇਸ਼ ਪੁਲੀਸ ਅਫਸਰ (ਐੱਸਪੀਓ) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦਕਿ ਉਸ ਦਾ ਭਰਾ ਇਸ ਗੋਲੀਬਾਰੀ 'ਚ ਜ਼ਖਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਅੱਜ ਰਾਤ 8.35 ਦੇ ਕਰੀਬ ਅਤਿਵਾਦੀਆਂ ਨੇ ਘਰ ਅੰਦਰ ਦਾਖਲ ਹੋ ਕੇ ਐੱਸਪੀਓ ਇਸ਼ਫਾਕ ਅਹਿਮਦ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿੱਚ ਐੱਸਪੀਓ ਦਾ ਭਰਾ ਉਮਰ ਜਾਨ ਵੀ ਗੰਭੀਰ ਜ਼ਖ਼ਮੀ ਹੋ ਗਿਆ ਹੈ। -ਪੀਟੀਆਈ



Most Read

2024-09-21 23:13:11