World >> The Tribune


ਉੱਤਰ ਕੋਰੀਆ ਵੱਲੋਂ ਸਭ ਤੋਂ ਵੱਡੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੀ ਪੁਸ਼ਟੀ


Link [2022-03-26 14:11:58]



ਸਿਓਲ, 25 ਮਾਰਚ

ਉੱਤਰ ਕੋਰੀਆ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੇਤਾ ਕਿਮ ਜੋਂਗ ਉਨ ਦੇ ਨਿਰਦੇਸ਼ਾਂ 'ਤੇ ਆਪਣੀ ਸਭ ਤੋਂ ਵੱਡੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਨਾਲ 'ਲੰਮੇ ਸਮੇਂ ਤੋਂ ਜਾਰੀ ਟਕਰਾਅ' ਦੇ ਮੱਦੇਨਜ਼ਰ ਤਿਆਰੀ ਕਰਦਿਆਂ ਉੱਤਰ ਕੋਰੀਆ ਆਪਣੀ ਪਰਮਾਣੂ ਸ਼ਕਤੀ ਦਾ ਵਿਸਥਾਰ ਕਰ ਰਿਹਾ ਹੈ। ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਵੱਲੋਂ ਅੱਜ ਇੱਕ ਖ਼ਬਰ ਵਿੱਚ ਇਸ ਪ੍ਰੀਖਣ ਦੀ ਪੁਸ਼ਟੀ ਕੀਤੀ ਗਈ। ਉੱਤਰੀ ਕੋਰੀਆ ਦੀ ਇਹ ਮੀਡੀਆ ਰਿਪੋਰਟ ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਫ਼ੌਜਾਂ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ 2017 ਤੋਂ ਬਾਅਦ ਆਪਣੇ ਪਹਿਲੇ ਲੰਬੀ ਦੂਰੀ ਦੇ ਟੈਸਟ ਵਿੱਚ ਇੱਕ ਆਈਸੀਬੀਐੱਮ ਲਾਂਚ ਕਰਨ ਦਾ ਪਤਾ ਲਗਾਇਆ ਹੈ। ਮਾਹਿਰਾਂ ਅਨੁਸਾਰ ਉੱਤਰ ਕੋਰੀਆ ਆਪਣੇ ਜੰਗੀ ਹਥਿਆਰਾਂ ਨੂੰ ਆਧੁਨਿਕ ਬਣਾਉਣ ਲਈ ਤੇਜ਼ੀ ਨਾਲ ਕਾਰਵਾਈ ਕਰ ਰਿਹਾ ਹੈ। ਉੱਤਰ ਕੋਰੀਆ ਦੀ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' (ਕੇਸੀਐੱਨਏ) ਨੇ ਦੱਸਿਆ ਕਿ ਹਵਾਸੋਂਗ-17 ਵੱਧ ਤੋਂ ਵੱਧ 6,248 ਕਿਲੋਮੀਟਰ (3,880 ਮੀਲ) ਦੀ ਉੱਚਾਈ 'ਤੇ ਪਹੁੰਚੀ ਅਤੇ ਉੱਤਰ ਕੋਰੀਆ ਤੇ ਜਾਪਾਨ ਵਿਚਕਾਰ ਸਮੁੰਦਰ 'ਚ ਡਿੱਗਣ ਤੋਂ ਪਹਿਲਾਂ ਉਸ ਨੇ 67 ਮਿੰਟ ਵਿੱਚ 1090 ਕਿਲੋਮੀਟਰ (680 ਮੀਲ) ਦਾ ਸਫ਼ਰ ਤੈਅ ਕੀਤਾ। -ਏਪੀ



Most Read

2024-09-20 21:35:33