Sport >> The Tribune


ਬੈਡਮਿੰਟਨ: ਸਿੰਧੂ ਤੇ ਪ੍ਰਣਯ ਸਵਿੱਸ ਓਪਨ ਦੇ ਸੈਮੀਫਾਈਨਲ ਵਿੱਚ


Link [2022-03-26 14:11:56]



ਬਾਸੇਲ: ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਐੱਚਐੱਸ ਪ੍ਰਣਯ ਆਪੋ-ਆਪਣੇ ਮੁਕਾਬਲੇ ਸਿੱਧੇ ਸੈੱਟਾਂ ਨਾਲ ਜਿੱਤ ਕੇ ਸਵਿੱਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਦੂਜਾ ਦਰਜਾ ਹਾਸਲ ਸਿੰਧੂ ਨੇ ਕੈਨੇਡਾ ਦੀ ਪੰਜਵਾਂ ਦਰਜਾ ਹਾਸਲ ਮਿਸ਼ੈਲ ਲੀ ਨੂੰ 21-10 ਤੇ 21-19 ਨਾਲ ਹਰਾਇਆ। ਪ੍ਰਣਯ ਨੇ ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਪਾਰੂਪੱਲੀ ਕਸ਼ਯਪ ਨੂੰ 21-16, 21-16 ਨਾਲ ਮਾਤ ਦਿੱਤੀ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦਾ ਸਾਹਮਣਾ ਹੁਣ ਥਾਈਲੈਂਡ ਦੀ ਸੁਪਾਨਿਦਾ ਕੇਟਥੌਂਗ ਨਾਲ ਹੋਵੇਗਾ ਜਦਕਿ ਪ੍ਰਣਯ ਦਾ ਮੁਕਾਬਲਾ ਸਮੀਰ ਵਰਮਾ ਤੇ ਇੰਡੋਨੇਸ਼ੀਆ ਦੇ ਐਂਥਨੀ ਸਿਨੀਸੁਕਾ ਜਿੰਟਿੰਗ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਹੋਵੇਗਾ। -ਪੀਟੀਆਈ



Most Read

2024-09-20 07:25:02