World >> The Tribune


ਸ਼੍ਰਿੰਗਲਾ ਤੇ ਗੁਟੇਰੇਜ਼ ਨੇ ਯੂਕਰੇਨ ਤੇ ਅਫ਼ਗਾਨਿਸਤਾਨ ਦੇ ਮੁੱਦੇ ਵਿਚਾਰੇ


Link [2022-03-26 02:20:30]



ਸੰਯੁਕਤ ਰਾਸ਼ਟਰ, 24 ਮਾਰਚ

ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨਾਲ ਇਥੇ ਮੁਲਾਕਾਤ ਕੀਤੀ ਜਿਸ ਦੌਰਾਨ ਯੂਕਰੇਨ, ਅਫ਼ਗਾਨਿਸਤਾਨ ਅਤੇ ਮਿਆਂਮਾਰ ਦੇ ਬਦਲਦੇ ਹਾਲਾਤ ਸਮੇਤ ਸੁਰੱਖਿਆ ਕੌਂਸਲ ਦੇ ਏਜੰਡੇ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼੍ਰਿੰਗਲਾ ਮੰਗਲਵਾਰ ਨੂੰ ਨਿਊਯਾਰਕ ਪਹੁੰਚੇ ਸਨ ਅਤੇ ਉਨ੍ਹਾਂ ਸੰਯੁਕਤ ਰਾਸ਼ਟਰ ਤੇ ਅਰਬ ਮੁਲਕਾਂ ਦੇ ਲੀਗ ਵਿਚਕਾਰ ਸਹਿਯੋਗ ਨੂੰ ਲੈ ਕੇ ਹੋਈ ਮੀਟਿੰਗ 'ਚ ਹਿੱਸਾ ਲਿਆ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਦੱਸਿਆ ਕਿ ਸ਼੍ਰਿੰਗਲਾ ਅਤੇ ਗੁਟੇਰੇਜ਼ ਵਿਚਕਾਰ ਕਰੀਬ ਇਕ ਘੰਟੇ ਤੱਕ ਗੱਲਬਾਤ ਹੋਈ ਅਤੇ ਉਨ੍ਹਾਂ ਯੂਕਰੇਨ ਦੇ ਹਾਲਾਤ ਬਾਰੇ ਵੀ ਚਰਚਾ ਕੀਤੀ। ਅਜਿਹਾ ਮੰਨਿਆ ਜਾਂਦਾ ਹੈ ਕਿ ਗੁਟੇਰੇਜ਼ ਨੇ ਕਿਹਾ ਕਿ ਭਾਰਤ ਉਨ੍ਹਾਂ ਕੁਝ ਮੁਲਕਾਂ 'ਚ ਸ਼ਾਮਲ ਹੈ ਜਿਸ ਦਾ ਪੂਰੀ ਦੁਨੀਆ 'ਚ ਸਨਮਾਨ ਹੁੰਦਾ ਹੈ ਅਤੇ ਭਾਰਤ ਆਲਮੀ ਮਸਲੇ ਹੱਲ ਕਰਨ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। -ਪੀਟੀਆਈ



Most Read

2024-09-20 21:38:27