World >> The Tribune


ਸਵਿਟਜ਼ਰਲੈਂਡ ਵਿੱਚ ਇਮਾਰਤ ਤੋਂ ਡਿੱਗਣ ਕਾਰਨ ਚਾਰ ਮੌਤਾਂ, ਇੱਕ ਜ਼ਖ਼ਮੀ


Link [2022-03-26 02:20:30]



ਜਨੇਵਾ: ਸਵਿਟਜ਼ਰਲੈਂਡ ਦੇ ਮੌਂਟ੍ਰੈਕਸ ਵਿੱਚ ਸੱਤ ਮੰਜ਼ਲਾ ਇਮਾਰਤ ਤੋਂ ਡਿੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਖੇਤਰੀ ਪੁਲੀਸ ਦੇ ਬੁਲਾਰੇ ਅਲੈਕਜ਼ੈਂਡਰ ਬਿਸੈਂਜ਼ ਨੇ ਦੱਸਿਆ ਕਿ ਉਹ ਅਜੇ ਉਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕਰ ਸਕਦੇ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜ ਲੋਕਾਂ ਨੇ ਇੱਕ ਇਮਾਰਤ ਤੋਂ ਛਾਲ ਮਾਰੀ ਸੀ। ਬਿਸੈਂਜ਼ ਨੇ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ ਅਤੇ ਇਹ ਘਟਨਾ ਅੱਜ ਸਵੇਰੇ ਲਗਪਗ ਸੱਤ ਵਜੇ ਦੀ ਹੈ। ਉਨ੍ਹਾਂ ਹੋਰ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਮੌਂਟ੍ਰੈਕਸ ਸ਼ਹਿਰ ਸੈਲਾਨੀਆ ਲਈ ਹਮੇਸ਼ਾ ਮਨਪਸੰਦ ਸਥਾਨ ਰਿਹਾ ਹੈ। ਇੱਥੋਂ ਦਾ ਸਾਲਾਨਾ ਜੈਜ਼ ਤਿਉਹਾਰ ਕਾਫ਼ੀ ਪ੍ਰਸਿੱਧ ਹੈ। ਬਿਸੈਂਜ਼ ਨੇ ਇਹ ਨਹੀਂ ਦੱਸਿਆ ਕਿ ਉਹ ਸਵਿੱਸ ਨਾਗਰਿਕ ਸਨ ਜਾਂ ਵਿਦੇਸ਼ੀ। -ਏਪੀ



Most Read

2024-09-20 21:40:25