Sport >> The Tribune


ਧੋਨੀ ਨੇ ਚੇਨੱਈ ਸੁਪਰਕਿੰਗਜ਼ ਦੀ ਕਪਤਾਨੀ ਛੱਡੀ


Link [2022-03-26 02:20:28]



ਮੁੰਬਈ: ਚੇਨੱਈ ਸੁਪਰਕਿੰਗਜ਼ (ਸੀਐੱਸਕੇ) ਨੂੰ ਚਾਰ ਖ਼ਿਤਾਬ ਦਿਵਾਉਣ ਅਤੇ ਪੰਜ ਵਾਰ ਉਪ ਜੇਤੂ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀ ਆਈਪੀਐੱਲ ਤੋਂ ਪਹਿਲਾਂ ਅੱਜ ਇਸ ਫਰੈਂਚਾਈਜ਼ੀ ਦੀ ਕਪਤਾਨੀ ਛੱਡ ਦਿੱਤੀ। ਹੁਣ ਇਸ ਟੀਮ ਦੀ ਕਮਾਨ ਰਵਿੰਦਰ ਜਡੇਜਾ ਨੂੰ ਸੌਂਪੀ ਗਈ ਹੈ। ਸੀਐੱਸਕੇ ਨੇ ਆਪਣੇ ਸੰਖੇਪ ਬਿਆਨ ਵਿੱਚ ਕਿਹਾ ਕਿ 40 ਸਾਲ ਦੇ ਧੋਨੀ ਇਸ ਸੈਸ਼ਨ ਵਿੱਚ ਫਰੈਂਚਾਈਜ਼ੀ ਦੀ ਨੁਮਾਇੰਦਗੀ ਕਰਦੇ ਰਹਿਣਗੇ। ਧੋਨੀ 2008 ਵਿੱਚ ਟੂਰਨਾਮੈਂਟ ਸ਼ੁਰੂ ਹੋਣ ਤੋਂ ਹੀ ਸੀਐੱਸਕੇ ਦੇ ਕਪਤਾਨ ਹਨ। ਇਸ ਦੌਰਾਨ ਉਨ੍ਹਾਂ ਨੇ ਸਿਰਫ਼ ਦੋ ਸਾਲ ਸੀਐੱਸਕੇ ਦੀ ਅਗਵਾਈ ਨਹੀਂ ਕੀਤੀ ਕਿਉਂਕਿ ਉਦੋਂ ਸਪਾਟ ਫਿਕਸਿੰਗ ਮਾਮਲੇ ਕਾਰਨ ਟੀਮ 'ਤੇ ਦੋ ਸਾਲ ਦੀ ਪਾਬੰਦੀ ਲੱਗੀ ਹੋਈ ਸੀ। -ਪੀਟੀਆਈ



Most Read

2024-09-20 07:23:11