Sport >> The Tribune


ਸਿੰਧੂ ਸਵਿੱਸ ਓਪਨ ਦੇ ਦੂਜੇ ਗੇੜ ’ਚ


Link [2022-03-26 02:20:28]



ਬਾਸੇਲ: ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਨੇ ਇੱਥੇ ਡੈੱਨਮਾਰਕ ਦੀ ਖਿਡਾਰਨ ਲਾਈਨ ਹੋਮਾਰਕ ਕੇਜਰਸਫੇਲਟ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਸਵਿੱਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਇਹ ਮੁਕਾਬਲਾ 21-14 21-12 ਨਾਲ ਜਿੱਤਿਆ। ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਹੁਣ ਅਗਲੇ ਗੇੜ ਵਿੱਚ ਚੀਨੀ ਖਿਡਾਰਨ ਨੇਸਲਿਹਾਨ ਯਿਗਿਤ ਨਾਲ ਭਿੜੇਗੀ। ਇਸੇ ਤਰ੍ਹਾਂ ਮਹਿਲਾ ਡਬਲਜ਼ ਵਿੱਚ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਜੋੜੀ ਵੀ ਅੱਗੇ ਵਧਣ ਵਿੱਚ ਸਫਲ ਰਹੀ। ਉਸ ਨੇ ਅਲਾਈਨ ਮੁਲਰ ਅਤੇ ਜੇਨਜੀਰਾ ਸਟੈਡੇਲਮੈਨ ਦੀ ਸਵਿੱਸ ਜੋੜੀ ਨੂੰ ਸਿੱਧੇ ਸੈੱਟਾਂ ਵਿੱਚ 21-15 21-16 ਨਾਲ ਸ਼ਿਕਸਤ ਦਿੱਤੀ। ਪੁਰਸ਼ ਡਬਲਜ਼ ਵਿੱਚ ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ ਕਮਾਲ ਨਹੀਂ ਵਿਖਾ ਸਕੀ ਅਤੇ ਸ਼ੁਰੂਆਤੀ ਮੈਚ ਵਿੱਚ ਇੰਡੋਨੇਸ਼ੀਆ ਦੇ ਫਜਰ ਅਲਫਿਆਨ ਅਤੇ ਮੁਹੰਮਦ ਰਿਆਨ ਆਰਡਿਆਂਟੋ ਤੋਂ 19-21 13-21 ਨਾਲ ਹਾਰ ਗਈ। -ਪੀਟੀਆਈ



Most Read

2024-09-20 07:34:30