Breaking News >> News >> The Tribune


ਭਾਰਤ ਤੇ ਚੀਨ ਦੇ ਸਬੰਧ ਸੁਧਰ ਰਹੇ ਨੇ ਪਰ ਤੇਜ਼ੀ ਨਾਲ ਨਹੀਂ: ਜੈਸ਼ੰਕਰ


Link [2022-03-26 02:20:25]



ਨਵੀਂ ਦਿੱਲੀ, 25 ਮਾਰਚ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕਿਹਾ ਕਿ ਪੂਰਬੀ ਲੱਦਾਖ ਬਾਰੇ ਭਾਰਤ ਅਤੇ ਚੀਨ ਵਿਚਕਾਰ ਮੌਜੂਦਾ ਸਥਿਤੀ ਦੇ ਸਬੰਧ ਅੱਗੇ ਵੱਧ ਰਹੇ ਹਨ ਪਰ ਇਸ ਦੀ ਰਫ਼ਤਾਰ ਲੋੜ ਤੋਂ ਕਾਫ਼ੀ ਹੌਲੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਸਿਆਂ ਤੋਂ ਫੌਜਾਂ ਦੀ ਭਾਰੀ ਤਾਇਨਾਤੀ ਦੇ ਮੱਦੇਨਜ਼ਰ ਭਾਰਤ ਅਤੇ ਚੀਨ ਦਰਮਿਆਨ ਸਬੰਧ "ਆਮ" ਨਹੀਂ ਹਨ ਅਤੇ ਆਮ ਸਬੰਧਾਂ ਨੂੰ ਬਹਾਲ ਕਰਨ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀਪੂਰਨ ਮਾਹੌਲ ਬਣਾਉਣ ਦੀ ਲੋੜ ਹੋਵੇਗੀ। ਇਸ ਤੋਂ ਪਹਿਲਾਂ ਸ੍ਰੀ ਯੀ ਅੱਜ ਇਥੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਮਿਲੇ।



Most Read

2024-09-22 01:52:34