Breaking News >> News >> The Tribune


ਸੰਸਦੀ ਕਮੇਟੀ ਨੇ ਕੌਮੀ ਭਰਤੀ ਏਜੰਸੀ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ


Link [2022-03-26 02:20:25]



ਨਵੀਂ ਦਿੱਲੀ, 25 ਮਾਰਚ

ਸੰਸਦ ਦੀ ਸਥਾਈ ਕਮੇਟੀ ਨੇ ਅੱਜ ਪਰਸੋਨਲ ਤੇ ਸਿਖਲਾਈ ਵਿਭਾਗ ਨੂੰ ਸਵਾਲ ਕੀਤਾ ਕਿ ਸਾਲ 2022-23 'ਚ 396 ਕਰੋੜ ਰੁਪਏ ਦਾ ਬਜਟ ਅਲਾਟ ਕੀਤੇ ਜਾਣ ਦੇ ਬਾਵਜੂਦ ਕਦੀ ਕੌਮੀ ਭਰਤੀ ਏਜੰਸੀ (ਐੱਨਆਰਏ) ਵੱਲੋਂ ਕੀਤੇ ਕੰਮ ਦਿਖਾਈ ਕਿਉਂ ਨਹੀਂ ਦਿੱਤੇ। ਪੈਨਲ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਐੱਨਆਰਏ ਨੂੰ ਸਰਕਾਰੀ ਨੌਕਰੀਆਂ ਲਈ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਇਸ ਨੂੰ ਕੇਂਦਰੀ ਕੈਬਨਿਟ ਵੱਲੋਂ 2020 'ਚ ਪ੍ਰਵਾਨਗੀ ਮਿਲੀ ਸੀ। ਕਮੇਟੀ ਨੇ ਇਹ ਵੀ ਕਿਹਾ ਕਿ ਐੱਨਆਰਏ ਨੇ ਸਾਲ 2021-22 ਦੌਰਾਨ 58.52 ਕਰੋੜ ਰੁਪਏ ਦੇ ਫੰਡ ਹੀ ਵਰਤੇ।



Most Read

2024-09-21 22:36:25