World >> The Tribune


ਤਾਲਿਬਾਨ ਨੇ ਕੁੜੀਆਂ ਦੀ ਉੱਚ ਸਿੱਖਿਆ ’ਤੇ ਰੋਕ ਲਾਈ


Link [2022-03-24 09:35:34]



ਕਾਬੁਲ, 23 ਮਾਰਚ

ਅਫ਼ਗ਼ਾਨਿਸਤਾਨ ਦੇ ਤਾਲਿਬਾਨੀ ਸ਼ਾਸਕਾਂ ਨੇ ਆਪਣੇ ਹੀ ਵਾਅਦੇ ਤੋਂ ਮੁੱਕਰਦਿਆਂ ਲੜਕੀਆਂ ਨੂੰ ਮਿਲਦੀ ਉਚੇਰੀ ਸਿੱਖਿਆ 'ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਮੰਗਲਵਾਰ ਦੇਰ ਰਾਤ ਜਾਰੀ ਫੈਸਲੇ ਮੁਤਾਬਕ ਛੇਵੀਂ ਤੋਂ ਉਪਰਲੀਆਂ ਜਮਾਤਾਂ ਵਾਲੇ ਸਕੂਲਾਂ ਵਿੱਚ ਲੜਕੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਤਾਲਿਬਾਨ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ ਜਦੋਂ ਅਫ਼ਗ਼ਾਨਿਸਤਾਨ ਦੇ ਸਕੂਲਾਂ ਵਿੱਚ ਨਵੇਂ ਅਕਾਦਮਿਕ ਸਾਲ ਦਾ ਆਗਾਜ਼ ਹੋਇਆ ਹੈ। ਅਫ਼ਗ਼ਾਨ ਹੁਕਮਰਾਨਾਂ ਦਾ ਇਹ ਫੈਸਲਾ ਪਹਿਲਾਂ ਹੀ ਮਨੁੱਖੀ ਸੰਕਟ ਨਾਲ ਜੂਝ ਰਹੇ ਮੁਲਕ ਵਿੱਚ ਤਾਲਿਬਾਨ ਵੱਲੋਂ ਕੌਮਾਂਤਰੀ ਮਦਦ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਅੜਿੱਕਾ ਬਣ ਸਕਦਾ ਹੈ। -ਏਪੀ



Most Read

2024-09-20 20:03:43