World >> The Tribune


ਚੀਨ ’ਚ ਹਾਦਸਾਗ੍ਰਸਤ ਹੋਏ ਜਹਾਜ਼ ਦਾ ਇਕ ਬਲੈਕ ਬੌਕਸ ਲੱਭਿਆ


Link [2022-03-24 09:35:34]



ਪੇਈਚਿੰਗ: ਚੀਨ ਵਿਚ ਹਾਦਸਾਗ੍ਰਸਤ ਹੋਏ 'ਚਾਈਨਾ ਈਸਟਰਨ ਏਅਰਲਾਈਨਜ਼' ਦੇ ਜਹਾਜ਼ ਦਾ ਇਕ ਬਲੈਕ ਬੌਕਸ ਲੱਭ ਗਿਆ ਹੈ। ਏਅਰਲਾਈਨ ਦਾ ਇਹ ਬੋਇੰਗ 737 ਜਹਾਜ਼ ਸੋਮਵਾਰ ਗੁਆਂਗਜੂ ਜਾ ਰਿਹਾ ਸੀ ਤੇ ਪਹਾੜੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਦੇ ਦੋ ਬਲੈਕ ਬੌਕਸ ਹਨ ਤੇ ਇਕ ਜਾਂਚ ਟੀਮ ਵੱਲੋਂ ਲੱਭ ਲਿਆ ਗਿਆ ਹੈ। ਇਕ ਬਲੈਕ ਬੌਕਸ ਕਾਕਪਿਟ ਤੇ ਇਕ ਜਹਾਜ਼ ਦੇ ਪਿਛਲੇ ਹਿੱਸੇ ਵਿਚ ਵੱਖ-ਵੱਖ ਡੇਟਾ ਇਕੱਠਾ ਕਰਨ ਲਈ ਲਾਇਆ ਗਿਆ ਸੀ। ਜਹਾਜ਼ ਦੇ ਪਹਾੜੀ ਇਲਾਕੇ ਵਿਚ ਡਿੱਗਣ ਕਾਰਨ ਜਾਂਚ ਟੀਮ ਡਰੋਨਾਂ ਦੀ ਵਰਤੋਂ ਵੀ ਕਰ ਰਹੀ ਸੀ। ਹਾਦਸੇ ਵਿਚ ਸਾਰੇ 123 ਯਾਤਰੀ ਤੇ ਚਾਲਕ ਅਮਲੇ ਦੇ ਨੌਂ ਮੈਂਬਰ ਮਾਰੇ ਗਏ ਹਨ। -ਪੀਟੀਆਈ



Most Read

2024-09-20 21:42:45