Sport >> The Tribune


ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸ ਸਿਰਜਿਆ


Link [2022-03-24 09:35:32]



ਸੈਂਚੂਰੀਅਨ, 23 ਮਾਰਚ

ਬੰਗਲਾਦੇਸ਼ ਨੇ ਤੀਜਾ ਅਤੇ ਆਖ਼ਰੀ ਮੈਚ ਨੌਂ ਵਿਕਟਾਂ ਨਾਲ ਜਿੱਤ ਕੇ ਪਹਿਲੀ ਵਾਰ ਇੱਕ ਰੋਜ਼ਾ ਕ੍ਰਿਕਟ ਲੜੀ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ। ਬੰਗਲਾਦੇਸ਼ ਨੇ ਪਹਿਲਾਂ ਦੱਖਣੀ ਅਫਰੀਕਾ ਦੀ ਪੂਰੀ ਟੀਮ ਨੂੰ 154 ਦੌੜਾਂ ਤੇ ਆਊਟ ਕਰ ਦਿੱਤਾ ਅਤੇ ਫਿਰ 26.3 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ। ਬੰਗਲਾਦੇਸ਼ ਨੇ ਲੜੀ 2-1 ਨਾਲ ਆਪਣੇ ਨਾਮ ਕੀਤੀ। ਬੰਗਲਾਦੇਸ਼ ਲਈ ਕਪਤਾਨ ਤਾਮਿਮ ਇਕਬਾਲ ਨੇ ਨਾਬਾਦ 87 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ 35 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ। ਦੱਖਣੀ ਅਫਰੀਕਾ ਲਈ ਸਲਾਮੀ ਬੱਲੇਬਾਜ਼ ਜਾਨੇਮਨ ਮਲਾਨ ਨੇ ਸਪ ਤੋਂ ਵੱਧ 39 ਦੌੜਾਂ ਬਣਾਈਆਂ। ਤਾਮਿਮ ਅਤੇ ਲਿਟਨ ਦਾਸ ਨੇ ਪਹਿਲੀ ਵਿਕਟ ਲਈ 127 ਦੌੜਾਂ ਜੋੜੀਆਂ। -ਏਪੀ



Most Read

2024-09-20 07:33:19