Breaking News >> News >> The Tribune


ਕਾਂਗਰਸ ਸੰਸਦ ਦੇ ਅੰਦਰ ਅਤੇ ਬਾਹਰ ਕਰੇਗੀ ਪ੍ਰਦਰਸ਼ਨ


Link [2022-03-24 09:35:30]



ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦਾ ਭਾਅ ਲਗਾਤਾਰ ਦੂਜੇ ਦਿਨ 80 ਪੈਸੇ ਵਧਾਉਣ ਲਈ ਕਾਂਗਰਸ ਨੇ ਭਾਜਪਾ ਸਰਕਾਰ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਕਾਂਗਰਸ ਨੇ ਕਿਹਾ ਹੈ ਕਿ ਉਹ ਤੇਲ ਕੀਮਤਾਂ 'ਚ ਵਾਧੇ ਖ਼ਿਲਾਫ਼ ਸੰਸਦ ਅੰਦਰ ਅਤੇ ਬਾਹਰ ਪ੍ਰਦਰਸ਼ਨ ਕਰੇਗੀ। ਕਾਂਗਰਸ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੇ ਅੱਜ ਸੰਸਦੀ ਕੰਪਲੈਕਸ 'ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਇਸ ਮੁੱਦੇ 'ਤੇ ਚਰਚਾ ਲਈ ਪਾਰਟੀ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ 'ਚ ਨੋਟਿਸ ਦਿੱਤੇ ਸਨ। ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,''ਅਸੀਂ ਤੇਲ ਕੀਮਤਾਂ 'ਚ ਵਾਧੇ ਖ਼ਿਲਾਫ਼ ਸੰਸਦ ਅਤੇ ਬਾਹਰ ਪ੍ਰਦਰਸ਼ਨ ਜਾਰੀ ਰੱਖਾਂਗੇ। ਸਰਕਾਰ ਇਸ ਵਾਧੇ ਨਾਲ 10 ਹਜ਼ਾਰ ਕਰੋੜ ਰੁਪਏ ਲੁੱਟ ਰਹੀ ਹੈ।'' ਪਾਰਟੀ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਤੇਲ ਕੀਮਤਾਂ 'ਚ ਵਾਧੇ 'ਤੇ ਰੋਕ ਲਾ ਰੱਖੀ ਸੀ ਅਤੇ ਨਤੀਜੇ ਆਉਂਦਿਆਂ ਹੀ ਕੀਮਤਾਂ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ,''ਲੋਕਾਂ ਨੂੰ ਲੁੱਟਣ ਦੀ ਯੋਜਨਾ' ਜਾਰੀ ਹੈ ਅਤੇ ਦੋ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 1.60 ਰੁਪਏ ਤੱਕ ਵਧਾ ਦਿੱਤੀਆਂ ਗਈਆਂ ਹਨ।'' ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੁੱਟਣ ਦਾ ਬਿਹਤਰ ਸਮਾਂ ਫ਼ਸਲਾਂ ਦੀ ਵਾਢੀ ਦਾ ਸੀਜ਼ਨ ਹੈ। ਉਨ੍ਹਾਂ ਤਨਜ਼ ਕਸਿਆ ਕਿ ਮੱਧ ਵਰਗ ਨੂੰ ਲੁੱਟਣਾ ਸਰਕਾਰ ਦਾ ਹੱਕ ਹੈ। ਸੁਰਜੇਵਾਲਾ ਨੇ ਟਵਿੱਟਰ 'ਤੇ ਕਿਹਾ ਕਿ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਨਾ ਕੀਤਾ ਜਾਵੇ ਕਿਉਂਕਿ ਜਾਂ ਤਾਂ ਉਹ ਲੋਕਾਂ ਨੂੰ 'ਫਿਲਮ' ਦਿਖਾ ਕੇ ਚੁੱਪ ਕਰਵਾ ਦੇਵੇਗੀ ਜਾਂ ਫਿਰ ਧਰਮ-ਜਾਤ ਦੇ ਪਿੱਛੇ ਜਾ ਕੇ ਛੁਪ ਜਾਵੇਗੀ। -ਪੀਟੀਆਈ



Most Read

2024-09-22 02:18:31