Breaking News >> News >> The Tribune


‘ਹੀਰੋ ਮੋਟਰਕਾਰਪ’ ਉਤੇ ਆਈਟੀ ਵਿਭਾਗ ਦੇ ਛਾਪੇ


Link [2022-03-24 09:35:30]



ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ 'ਹੀਰੋ ਮੋਟਰਕਾਰਪ' ਦੇ ਕਈ ਟਿਕਾਣਿਆਂ ਉਤੇ ਅੱਜ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਕ ਦੇ ਸਭ ਤੋਂ ਵੱਡੇ ਦੁਪਹੀਆ ਵਾਹਨ ਨਿਰਮਾਤਾ ਖ਼ਿਲਾਫ਼ ਟੈਕਸ ਚੋਰੀ ਦੇ ਇਕ ਮਾਮਲੇ ਵਿਚ ਇਹ ਛਾਪੇ ਮਾਰੇ ਗਏ ਹਨ। ਕੰਪਨੀ ਨੇ ਇਸ ਨੂੰ 'ਰੂਟੀਨ ਜਾਂਚ' ਦੱਸਿਆ ਹੈ ਤੇ ਕਿਹਾ ਹੈ ਕਿ ਵਿੱਤੀ ਸਾਲ ਖ਼ਤਮ ਹੋਣ ਤੋਂ ਪਹਿਲਾਂ ਆਮ ਤੌਰ ਉਤੇ ਅਜਿਹਾ ਹੁੰਦਾ ਹੀ ਹੈ। ਗੁੜਗਾਓਂ ਤੇ ਦਿੱਲੀ ਸਥਿਤ ਕੰਪਨੀ ਚੇਅਰਮੈਨ ਤੇ ਸੀਈਓ ਪਵਨ ਮੁੰਜਾਲ ਦੇ ਦਫ਼ਤਰ ਤੇ ਘਰ ਉਤੇ ਵੀ ਛਾਪਾ ਮਾਰਿਆ ਗਿਆ ਹੈ। ਅਧਿਕਾਰੀਆਂ ਦੀ ਇਕ ਟੀਮ ਵਿੱਤੀ ਦਸਤਾਵੇਜ਼ਾਂ ਨੂੰ ਘੋਖ ਰਹੀ ਹੈ। ਕੰਪਨੀ ਤੇ ਇਸ ਦੇ ਪ੍ਰਮੋਟਰਾਂ ਵੱਲੋਂ ਕੀਤੇ ਗਏ ਲੈਣ-ਦੇਣ ਦੀ ਵੀ ਜਾਂਚ ਹੋ ਰਹੀ ਹੈ। 'ਹੀਰੋ ਮੋਟਰਕਾਰਪ' ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਨੈਤਿਕਤਾ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੀ ਕਾਰਪੋਰੇਟ ਇਕਾਈ ਹੈ, ਤੇ ਇਸ ਵਿਚ ਕਾਰਪੋਰੇਟ ਗਵਰਨੈਂਸ ਦੇ ਬਹੁਤ ਉੱਚੇ ਮਿਆਰਾਂ ਦੀ ਪਾਲਣਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਈਟੀ ਵਿਭਾਗ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। 'ਹੀਰੋ ਮੋਟਰਕਾਰਪ' ਨੇ ਹਿੱਤਧਾਰਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਕੰਪਨੀ ਪਹਿਲਾਂ ਵਾਂਗ ਕਾਰੋਬਾਰ ਕਰਦੀ ਰਹੇਗੀ। -ਪੀਟੀਆਈ



Most Read

2024-09-21 16:28:56