Breaking News >> News >> The Tribune


‘ਅਨਿਆਂ ਖਿ਼ਲਾਫ਼ ਸੰਘਰਸ਼ ਲਈ ਤਿਆਗ ਜ਼ਰੂਰੀ’


Link [2022-03-24 09:35:30]



ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਖ ਯਾਦਵ ਨੇ ਆਜ਼ਮਗੜ੍ਹ ਸੰਸਦੀ ਹਲਕੇ ਤੋਂ ਬੀਤੇ ਦਿਨ ਦਿੱਤੇ ਅਸਤੀਫ਼ੇ ਦਾ ਕਾਰਨ ਸਪੱਸ਼ਟ ਕਰਦਿਆਂ ਅੱਜ ਇੱਥੇ ਕਿਹਾ ਕਿ ਸਮਾਜਿਕ ਅਨਿਆਂ ਖ਼ਿਲਾਫ਼ ਸੰਘਰਸ਼ ਲੜਨ ਲਈ ਇਹ ਤਿਆਗ ਜ਼ਰੂਰੀ ਸੀ। ਯਾਦਵ ਨੇ ਹਾਲ ਹੀ ਵਿੱਚ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਕਰਹਲ ਸੀਟ ਜਿੱਤੀ ਸੀ। ਸਦਨ ਵਿੱਚ ਚੁਣੇ ਜਾਣ ਤੋਂ ਪਹਿਲਾਂ ਉਨ੍ਹਾਂ ਲੋਕ ਸਭਾ ਵਿੱਚ ਇੱਕ ਸੰਸਦ ਮੈਂਬਰ ਵਜੋਂ ਆਜ਼ਮਗੜ੍ਹ ਦੀ ਨੁਮਾਇੰਦਗੀ ਕੀਤੀ। ਅਖਿਲੇਖ ਨੇ ਟਵੀਟ ਕਰਦਿਆਂ ਕਿਹਾ, ''ਯੂਪੀ ਦੇ ਕਰੋੜਾਂ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਸਾਨੂੰ ਨੈਤਿਕ ਜਿੱਤ ਦਿੱਤੀ ਹੈ, ਜਿਸ ਦਾ ਸਨਮਾਨ ਕਰਨ ਲਈ ਮੈਂ ਕਰਹਲ ਦੀ ਨੁਮਾਇੰਦਗੀ ਕਰਾਂਗਾ ਅਤੇ ਆਜ਼ਮਗੜ੍ਹ ਦੀ ਤਰੱਕੀ ਲਈ ਹਮੇਸ਼ਾ ਵਚਨਬੱਧ ਰਹਾਂਗਾ।'' ਉਨ੍ਹਾਂ ਅੱਗੇ ਕਿਹਾ, ''ਇਹ ਕੁਰਬਾਨੀ ਮਹਿੰਗਾਈ, ਬੇਰੁਜ਼ਗਾਰੀ ਅਤੇ ਸਮਾਜਿਕ ਅਨਿਆਂ ਖ਼ਿਲਾਫ਼ ਸੰਘਰਸ਼ ਲਈ ਜ਼ਰੂਰੀ ਹੈ।'' ਇਹ ਵੀ ਕਿਆਸਅਰਾਈਆਂ ਲੱਗ ਰਹੀਆਂ ਹਨ ਕਿ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਪਾਰਟੀ ਨੇ 26 ਮਾਰਚ ਨੂੰ ਨਵੇਂ ਚੁਣੇ ਗਏ ਵਿਧਾਇਕਾਂ ਅਤੇ ਵਿਧਾਨ ਪਰਿਸ਼ਦ ਮੈਂਬਰਾਂ ਦੀ ਮੀਟਿੰਗ ਪਹਿਲਾਂ ਹੀ ਸੱਦ ਲਈ ਹੈ। -ਪੀਟੀਆਈ



Most Read

2024-09-22 02:16:59